‘ਪੁਸ਼ਪਾ’ ਦੇ ਡਾਇਰੈਕਟਰ ਸੁਕੁਮਾਰ ਨਾਲ ਮੁੜ ਨਜ਼ਰ ਆਉਣਗੇ ਰਾਮ ਚਾਰਨ
March 26, 2024
ਨਵੀਂ ਦਿੱਲੀ – ‘ਆਰ. ਆਰ. ਆਰ.’ ਦੇ ਮਸ਼ਹੂਰ ਅਦਾਕਾਰ ਰਾਮ ਚਰਨ ਤੇ ‘ਪੁਸ਼ਪਾ : ਦਿ ਰਾਈਜ਼’ ਦੇ ਨਿਰਦੇਸ਼ਕ ਸੁਕੁਮਾਰ ਇਕੱਠੇ ਫ਼ਿਲਮ ਕਰਨ ਲਈ ਰਾਜ਼ੀ ਹੋ ਗਏ ਹਨ। ਨਿਰਮਾਤਾਵਾਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਚਰਨ ਦੀ ਇਹ 17ਵੀਂ ਫ਼ਿਲਮ ਮਿਤਰੀ ਮੂਵੀ ਮੇਕਰਜ਼ ਤੇ ਸੁਕੁਮਾਰ ਰਾਈਟਿੰਗਜ਼ ਵਲੋਂ ਬਣਾਈ ਜਾਵੇਗੀ। ਮਿਤਰੀ ਮੂਵੀ ਮੇਕਰਜ਼ ਨੇ ਹੋਲੀ ਦੇ ਮੌਕੇ ‘ਤੇ ਆਪਣੇ ਅਧਿਕਾਰਤ ‘ਐਕਸ’ ਪੇਜ ‘ਤੇ ਇਹ ਖ਼ਬਰ ਸਾਂਝੀ ਕੀਤੀ ਹੈ।
ਪ੍ਰੋਡਕਸ਼ਨ ਹਾਊਸ ਨੇ ਲਿਖਿਆ, ”ਵੱਡੀਆਂ ਹਸਤੀਆਂ ਇਕ ਸ਼ਾਨਦਾਰ ਫ਼ਿਲਮ ਲਈ ਇਕੱਠੀਆਂ ਹੋਈਆਂ ਹਨ। ਵਿਸ਼ਵਵਿਆਪੀ ਪਸੰਦੀਦਾ ਰਾਮ ਚਰਨ, ਬੇਮਿਸਾਲ ਨਿਰਦੇਸ਼ਕ ਸੁਕੁਮਾਰ, ਮਿਤਰੀ ਮੂਵੀ ਮੇਕਰਜ਼ ਤੇ ਸੁਕੁਮਾਰ ਰਾਈਟਿੰਗਜ਼ ਭਾਰਤੀ ਸਿਨੇਮਾ ‘ਚ ਇਕ ਬੇਮਿਸਾਲ ਫ਼ਿਲਮ ਬਣਾਉਣ ਲਈ ਤਿਆਰ ਹਨ।” 2018 ਦੀ ਫ਼ਿਲਮ ”ਰੰਗਸਥਲਮ” ਤੋਂ ਬਾਅਦ ਚਰਨ ਤੇ ਸੁਕੁਮਾਰ ਦੀ ਇਹ ਦੂਜੀ ਫ਼ਿਲਮ ਹੋਵੇਗੀ।

