ਮੁੰਬਈ ਦੇ ਮੌਲ ’ਚ ਬਣੀ 16 ਫੁੱਟ ਉੱਚੀ KBC ਦੀ ਹੌਟਸੀਟ

‘ਕੌਨ ਬਣੇਗਾ ਕਰੋੜਪਤੀ’ ਰਿਐਲਿਟੀ ਸ਼ੋਅਜ਼ ’ਚੋਂ ਇਕ ਹੈ। ਜਿਸ ਨੂੰ ਲੋਕ ਨਾ ਸਿਰਫ਼ ਲਗਨ ਨਾਲ ਦੇਖਦੇ ਹਨ, ਸਗੋਂ ਉਨ੍ਹਾਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ। ਕੇ.ਬੀ.ਸੀ ਦਾ ਕ੍ਰੇਜ਼ ਹਰ ਪਾਸੇ ਹੈ। ਇਹ ਸ਼ੋਅ ਸੋਨੀ ਚੈਨਲ ਵੱਲੋਂ ਪ੍ਰਸਾਰਿਤ ਕੀਤਾ ਜਾਂਦਾ ਹੈ। KBC ਸ਼ੋਅ ਸਾਲ 2000 ’ਚ ਸ਼ੁਰੂ ਹੋਇਆ ਸੀ ਅਤੇ ਹੁਣ ਇਸਨੂੰ ਪ੍ਰਸਾਰਿਤ ਹੋਏ 22 ਸਾਲ ਹੋ ਚੁੱਕੇ ਹਨ। 

ਹਾਲ ਹੀ ’ਚ ਕੇ.ਬੀ.ਸੀ ਦਾ ਮੰਚ ਮੁੰਬਈ ਦੇ ਇਕ ਮੌਲ ’ਚ ਬਣਾਇਆ ਗਿਆ ਹੈ। ਇਸ ਪਲੇਟਫ਼ਾਰਮ ’ਤੇ ਇਕ ਵੱਡੀ ਹੌਟਸੀਟ ਬਣਾਈ ਗਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਮੌਲ ’ਚ ਬਣੀ ਕੁਰਸੀ ਦੀ ਉੱਚਾਈ16 ਫੁੱਟ ਹੈ। 

ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੇ ਟਵਿਟਰ ਹੈਂਡਲ ’ਤੇ ਮੌਲ ’ਚ  KBC ਦੇ ਸਟੇਜ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਬਿਗ ਬੀ ਨੇ ਕੈਪਸ਼ਨ ’ਚ ਲਿਖਿਆ, ‘ਕੇਬੀਸੀ ਦੀ ਹੌਟਸੀਟ, ਜ਼ਿੰਦਗੀ ਤੋਂ ਵੱਡੀ। 16 ਫੁੱਟ ਲੰਬੀ ਮੁੰਬਈ ਦੇ ਇਕ ਮੌਲ ’ਚ ਬਣਾਈ ਗਈ। ਇਸ ਦੇ ਨਾਲ ਬਿੱਗ ਬੀ ਨੇ ‘ਕੇਬੀਸੀ 2022’ ਅਤੇ ‘ਯੇ ਮੰਚ ਹੀ ਐਸਾ ਹੈ’ ਹੈਸ਼ਟੈਗਸ ਦੀ ਵਰਤੋਂ ਕੀਤੀ ਹੈ। 

ਦੱਸ ਦੇਈਏ ਅਮਿਤਾਭ ਬੱਚਨ 2000 ਤੋਂ ਕੇਬੀਸੀ ਦੀ ਮੇਜ਼ਬਾਨੀ ਕਰ ਰਹੇ ਹਨ। ਉਸ ਨੇ ਤੀਸਰੇ ਸੀਜ਼ਨ ਨੂੰ ਛੱਡ ਕੇ ਬਾਕੀ ਸਾਰੇ ਸੀਜ਼ਨਾਂ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਮਿਤਾਭ ਬੱਚਨ ਦੁਆਰਾ ਹੋਸਟ ਕੀਤੇ ਗਏ ਸਾਰੇ ਸੀਜ਼ਨ ਸੁਪਰਹਿੱਟ ਸਾਬਤ ਹੋਏ ਹਨ।

Add a Comment

Your email address will not be published. Required fields are marked *