ਹੋਲਾ-ਮਹੱਲਾ ਯਾਤਰਾ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ

ਹਾਜੀਪੁਰ – ਹੋਲਾ-ਮਹੱਲਾ ਦੀ ਯਾਤਰਾ ਤੋਂ ਘਰ ਪਰਤ ਰਹੇ ਪਰਿਵਾਰ ਨਾਲ ਰਾਹ ਵਿਚ ਹੀ ਭਾਣਾ ਵਾਪਰ ਗਿਆ। ਹਾਜੀਪੁਰ-ਮੁਕੇਰੀਆਂ ਸੜਕ ‘ਤੇ ਪੈਂਦੇ ਪਿੰਡ ਕਮਲੂਹ ਅੱਡੇ ‘ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਮਗਰੋਂ ਮਾਂ ਤੇ ਧੀ ਟਿੱਪਰ ਹੇਠਾਂ ਆ ਗਏ, ਜਿਸ ਕਾਰਨ ਦੋਹਾਂ ਦੀ ਦਰਦਨਾਕ ਦੀ ਮੌਤ ਹੋ ਗਈ। 

ਜਾਣਕਾਰੀ ਅਨੁਸਾਰ ਰਵੀ ਕੁਮਾਰ ਆਪਣੀ ਪਤਨੀ ਮੁਸਕਾਨ ਅਤੇ ਆਪਣੀ ਬੇਟੀ ਹਰਮਨ ਪ੍ਰੀਤ ਕੌਰ ਵਾਸੀ ਬਾਗੋਪੁਰ ਜੱਟਾਂ ਗੁਰਦਾਸਪੁਰ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹੋਲੇ-ਮਹੱਲੇ ਦੀ ਯਾਤਰਾ ਤੋਂ ਘਰ ਪਰਤ ਰਹੇ ਸਨ। ਅੱਡਾ ਕਮਲੂਹ ਵਿਚ ਮੋਟਰਸਾਈਕਲਾਂ ਦੀ ਆਹਮਣੋ ਸਾਹਮਣੀ ਟੱਕਰ ਹੋ ਗਈ ਤੇ ਪਿੱਛੋਂ ਆ ਰਹੇ ਟਿੱਪਰ ਦੇ ਹੇਠਾਂ ਆਣ ਕਾਰਨ ਮੁਸਕਾਨ (40 ਸਾਲ) ਅਤੇ ਹਰਮਨ ਪ੍ਰੀਤ (6 ਸਾਲ) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਰਵੀ ਕੁਮਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Add a Comment

Your email address will not be published. Required fields are marked *