ਪਾਪੂਆ ਨਿਊ ਗਿਨੀ ‘ਚ 6.9 ਤੀਬਰਤਾ ਦਾ ਭੂਚਾਲ, ਤਿੰਨ ਲੋਕਾਂ ਦੀ ਮੌਤ

ਪੋਰਟ ਮੋਰੇਸਬੀ – ਪਾਪੂਆ ਨਿਊ ਗਿਨੀ ਦੇ ਪੱਛਮੀ ਖੇਤਰ ਵਿੱਚ ਇੱਕ ਦੂਰ-ਦੁਰਾਡੇ ਸਥਾਨ ‘ਤੇ 6.9 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 1,000 ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਰਾਜਧਾਨੀ ਪੋਰਟ ਮੋਰੇਸਬੀ ਤੋਂ ਲਗਭਗ 756 ਕਿਲੋਮੀਟਰ ਦੂਰ ਅੰਬੂਟੀ ਸ਼ਹਿਰ ਦੇ ਨੇੜੇ ਪੂਰਬੀ ਸੇਪਿਕ ਖੇਤਰ ਵਿੱਚ ਐਤਵਾਰ ਸਵੇਰੇ 6:20 ਵਜੇ ਭੂਚਾਲ ਆਇਆ। 

ਪੂਰਬੀ ਸੇਪਿਕ ਸੂਬੇ ਦੇ ਗਵਰਨਰ ਐਲਨ ਬਰਡ ਨੇ ਐਤਵਾਰ ਨੂੰ ਫੇਸਬੁੱਕ ‘ਤੇ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਖੇਤਰ ‘ਚ 1,000 ਘਰ ਤਬਾਹ ਹੋ ਗਏ ਹਨ। ਇਹ ਖੇਤਰ ਮਾਰਚ ਦੇ ਸ਼ੁਰੂ ਤੋਂ ਹੀ ਵਿਆਪਕ ਹੜ੍ਹਾਂ ਨਾਲ ਜੂਝ ਰਿਹਾ ਹੈ। ਹੜ੍ਹਾਂ ਨਾਲ ਨਜਿੱਠਣ ਵਾਲੇ ਸਥਾਨਕ ਐਮਰਜੈਂਸੀ ਅਮਲੇ ਭੂਚਾਲ ਦੇ ਸਮੇਂ ਖੇਤਰ ਵਿੱਚ ਸਰਗਰਮ ਸਨ।

Add a Comment

Your email address will not be published. Required fields are marked *