ਪੁਸ਼ਪਾ ਲੇਕਿਨਵਾਲਾ ਬਣੀ 104 ਸਾਲ ਪੁਰਾਣੀ ਆਕਲੈਂਡ ਇੰਡੀਅਨ ਅਸੋਸੀਏਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ
March 25, 2024
ਆਕਲੈਂਡ – ਆਕਲੈਂਡ ਇੰਡੀਅਨ ਅਸੋਸੀਏਸ਼ਨ ਨੂੰ ਬਣਿਆ 104 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੰਸਥਾ ਦੀ ਪ੍ਰਧਾਨ ਪਹਿਲੀ ਵਾਰ ਕਿਸੇ ਮਹਿਲਾ ਨੂੰ ਬਣਾਇਆ ਗਿਆ ਹੈ ਤੇ ਇਹ ਮਾਣ ਹਾਸਿਲ ਹੋਇਆ ਹੈ ਪੁਸ਼ਪਾ ਲੇਕਿਨਵਾਲਾ ਨੂੰ, ਇਸ ਅਹੁਦੇ ਦੀ ਚੋਣ ਲਈ ਬੀਤੇ ਦਿਨੀਂ ਚੋਣ ਪ੍ਰਕਿਰਿਆ ਅਮਲ ਵਿੱਚ ਲਿਆਉਂਦੀ ਗਈ ਸੀ। ਪੁਸ਼ਪਾ ਲੇਕਿਨਵਾਲਾ ਬੀਤੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਸ਼ਾਮਿਲ ਰਹੇ ਹਨ ਤੇ ਉਨ੍ਹਾਂ ਨੂੰ ਆਪਣੀ ਇਸ ਉਪਲਬਧੀ ‘ਤੇ ਬਹੁਤ ਮਾਣ ਹੈ।