ਵਿੱਤੀ ਸੰਕਟ ਨਾਲ ਜੂਝ ਰਹੇ Byju’s ਨੇ 30 ਟਿਊਸ਼ਨ ਸੈਂਟਰ ਕੀਤੇ ਬੰਦ

ਨਵੀਂ ਦਿੱਲੀ – ਵਿੱਤੀ ਸੰਕਟ ਨਾਲ ਜੂਝ ਰਹੇ ਐਜੂਟੈੱਕ ਸਟਾਰਟਅੱਪ ਬਾਇਜੂ ਨੇ ਆਪਣੇ 292 ਟਿਊਸ਼ਨ ਸੈਂਟਰਾਂ ’ਚੋਂ 30 ਨੂੰ ਬੰਦ ਕਰ ਦਿੱਤਾ ਹੈ। ਬਾਇਜੂ ਦੀ ਮੂਲ ਕੰਪਨੀ ਥਿੰਕ ਐਂਡ ਲਰਨ ਨੇ ਇਕ ਬਿਆਨ ’ਚ ਕਿਹਾ ਕਿ ਬਾਇਜੂ ਨੇ ਲਾਗਤ ’ਚ ਕਟੌਤੀ ਦੇ ਯਤਨਾਂ ਦੇ ਹਿੱਸੇ ਵਜੋਂ ਇਨ੍ਹਾਂ ਟਿਊਸ਼ਨ ਸੈਂਟਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਸੰਚਾਲਨ ਦੇ ਤੀਜੇ ਸਾਲ ’ਚ ਜ਼ਿਆਦਾਤਰ ਸੈਂਟਰਾਂ ਨੂੰ ਮੁਨਾਫੇ ’ਚ ਲਿਆਉਣ ਦਾ ਟੀਚਾ ਰੱਖਿਆ ਹੈ। ਸਟਾਰਟਅਪ ਨੇ ਆਪਣੇ ਬੈਂਗਲੁਰੂ ਸਥਿਤ ਹੈੱਡਕੁਆਰਟਰ ਨੂੰ ਛੱਡ ਕੇ ਹੋਰ ਸਾਰੇ ਦਫਤਰ ਬੰਦ ਕਰ ਦਿੱਤੇ ਹਨ ਅਤੇ ਕਰਮਚਾਰੀਆਂ ਨੂੰ ਅਣਮਿੱਥੇ ਸਮੇਂ ਲਈ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।

Add a Comment

Your email address will not be published. Required fields are marked *