ਆਸਟ੍ਰੇਲੀਆ ‘ਚ ਵਾਹਨ ਹਾਦਸੇ ‘ਚ ਨੌਜਵਾਨ ਦੀ ਮੌਤ

ਸਿਡਨੀ – ਆਸਟ੍ਰੇਲੀਆ ਵਿਚ ਐਤਵਾਰ ਨੂੰ ਸੈਂਟਰਲ ਵੈਸਟ ਆਫ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਵਿਚ ਇਕ ਵਾਹਨ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। NSW ਪੁਲਸ ਬਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਹੀ ਐਮਰਜੈਂਸੀ ਸੇਵਾਵਾਂ ਨੂੰ ਬਿਰਚਰ ਨੇੜੇ ‘ਦਿ ਗਿਪਸ ਵੇਅ’ ‘ਤੇ ਹਾਦਸੇ ਲਈ ਬੁਲਾਇਆ ਗਿਆ ਸੀ। 

ਬਿਆਨ ਅਨੁਸਾਰ ਪੁਲਸ ਨੂੰ ਘਟਨਾ ਸਥਾਨ ‘ਤੇ ਇੱਕ ਵਾਹਨ ਮਿਲਿਆ, ਜੋ ਸੜਕ ਤੋਂ ਫਿਸਲ ਕੇ ਹੇਠਾਂ ਡਿੱਗ ਗਿਆ ਸੀ। ਸਥਾਨਕ ਲੋਕਾਂ ਨੇ ਗੱਡੀ ‘ਚ ਸਵਾਰ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ ‘ਚ ਇਕ ਹੋਰ ਨੌਜਵਾਨ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Add a Comment

Your email address will not be published. Required fields are marked *