ਅਦਾਕਾਰਾ ਸਰਗੁਣ ਮਹਿਤਾ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਅੰਮ੍ਰਿਤਸਰ – ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਫ਼ਿਲਮ ‘ਜੱਟ ਨੂੰ ਚੁੜੇਲ ਚੱਕਰੀ’ ਦੀ ਸਫ਼ਲਤਾ ਮਗਰੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੀ। ਇਸ ਦੌਰਾਨ ਸਰਗੁਣ ਨੇ ਗੁਰੂ ਘਰ ‘ਚ ਮੱਥਾ ਟੇਕਿਆ ਤੇ ਗੁਰਬਾਣੀ ਦਾ ਆਨੰਦ ਮਾਣਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਗੁਣ ਮਹਿਤਾ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਸਾਡੇ ਪ੍ਰੋਡਕਸ਼ਨ ਹੇਠ ਬਣੀ ਫ਼ਿਲਮ “ਜੱਟ ਨੂੰ ਚੁੜੇਲ ਟੱਕਰੀ” ਨੂੰ ਦਰਸ਼ਕਾਂ ਵਲੋਂ ਬਹੁਤ ਸਾਰਾ ਪਿਆਰ ਮਿਲਿਆ ਹੈ। ਸਾਡੀ ਇਹ ਫ਼ਿਲਮ ਸੁਪਰ ਡੁਪਰ ਹਿੱਟ ਜਾ ਰਹੀ ਹੈ, ਜਿਸ ਦੀ ਕਾਮਯਾਬੀ ਲਈ ਮੈਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੀ ਹਾਂ।

ਦੱਸ ਦਈਏ ਕਿ ‘ਜੱਟ ਨੂੰ ਚੁੜੇਲ ਟੱਕਰੀ’ ਫ਼ਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ ਅਤੇ ਕਾਮਯਾਬੀ ਦੇ ਰਿਕਾਰਡ ਤੋੜ ਰਹੀ ਹੈ। ਹੁਣ ਤੱਕ ਫ਼ਿਲਮ ਕਰੋੜਾਂ ਦੀ ਕਮਾਈ ਕਰ ਚੁੱਕੀ ਹੈ । ਸਰਗੁਣ ਮਹਿਤਾ ਨੇ ਸਾਲ 2015 ‘ਚ ਟੀ. ਵੀ. ਤੋਂ ਪੰਜਾਬੀ ਸਿਨੇਮਾ ਦਾ ਰੁਖ ਕੀਤਾ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਅੰਗਰੇਜ’ ਸੀ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਅਮਰਿੰਦਰ ਗਿੱਲ ਤੇ ਬਿਨੂੰ ਢਿੱਲੋਂ ਮੁੱਖ ਕਿਰਦਾਰ ‘ਚ ਨਜ਼ਰ ਆਏ ਸਨ।

ਆਪਣੀ ਪਹਿਲੀ ਹੀ ਫ਼ਿਲਮ ਤੋਂ ਸਰਗੁਣ ਮਹਿਤਾ ਨੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਫ਼ਿਲਮ ਲਈ ਸਰਗੁਣ ਨੂੰ ਬੇਹਤਰੀਨ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ। ਸਰਗੁਣ ਆਪਣੀ ਪਹਿਲੀ ਹੀ ਫ਼ਿਲਮ ਤੋਂ ਪੰਜਾਬ ਦੀ ਸਟਾਰ ਬਣ ਗਈ ਸੀ। ਇਸ ਤੋਂ ਬਾਅਦ ਸਰਗੁਣ ਮਹਿਤਾ ਨੇ ‘ਲਵ ਪੰਜਾਬ’, ‘ਜਿੰਦੁਆ’ ਤੇ ‘ਲਹੌਰੀਏ’ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ। ਸਾਲ 2018 ਵਿਚ ਸਰਗੁਣ ਮਹਿਤਾ ਐਮੀ ਵਿਰਕ ਨਾਲ ਫ਼ਿਲਮ ‘ਕਿਸਮਤ’ ‘ਚ ਨਜ਼ਰ ਆਈ। ਇਸ ਫ਼ਿਲਮ ਨੂੰ ਪੰਜਾਬੀ ਸਿਨੇਮਾ ਦੀ ਕਲਟ ਕਲਾਸਿਕ ਫ਼ਿਲਮ ਮੰਨਿਆ ਜਾਂਦਾ ਹੈ। ਇਹ ਫ਼ਿਲਮ ਜ਼ਬਰਦਸਤ ਹਿੱਟ ਰਹੀ ਹੈ। ਫ਼ਿਲਮ ਦੇ ਲਈ ਸਰਗੁਣ ਮਹਿਤਾ ਨੂੰ ਦੁਬਾਰਾ ਬੇਹਤਰੀਨ ਅਦਾਕਾਰਾ ਦਾ ਐਵਾਰਡ ਮਿਲਿਆ।

Add a Comment

Your email address will not be published. Required fields are marked *