ਹਵੇਲੀ ‘ਚ ਢਾਈ ਕੁਇੰਟਲ ਫੁੱਲਾਂ ਨਾਲ ਕੀਤਾ ਨਿੱਕੇ ਸਿੱਧੂ ਦਾ ਸਵਾਗਤ

ਮਾਨਸਾ – ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਪਿੰਡ ਮੂਸੇਵਾਲਾ ਆ ਕੇ ਢਾਈ ਕੁਇੰਟਲ ਫੁੱਲਾਂ ਨਾਲ ਉਨ੍ਹਾਂ ਦੀ ਸਮਾਧ ਅਤੇ ਘਰ ਨੂੰ ਸਜਾਇਆ ਹੈ। ਪੰਜ ਕਿਸਮਾਂ ਦੇ ਇਨ੍ਹਾਂ ਫੁੱਲਾਂ ਨਾਲ ਉਸ ਨੇ ਸਮਾਧ ਅਤੇ ਡੇਢ ਕੁਇੰਟਲ ਫੁੱਲਾਂ ਨਾਲ ਘਰ ਦੇ ਸਾਹਮਣੇ ’ਵੈਲਕਮ ਬੈਕ ਸਿੱਧੂ ਮੂਸੇਵਾਲਾ’ ਲਿਖਿਆ ਹੈ। ਉਸ ਨੇ ਕੋਠੀ ਦੇ ਵਿਹੜੇ ਵਿੱਚ ਇਨ੍ਹਾਂ ਫੁੱਲਾਂ ਨਾਲ ਵੀ ਵੱਡਾ ਦਿਲ ਵੀ ਬਣਾਇਆ ਹੈ। 

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਸੰਘਾ ਦਾ ਰਹਿਣ ਵਾਲਾ ਜਗਦੇਵ ਸਿੰਘ ਢਾਈ ਕੁਇੰਟਲ ਪੰਜ ਕਿਸਮ ਦੇ ਫੁੱਲ ਲੈ ਕੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਿਆ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਉਹ ਹਰ ਰੋਜ਼ ਸਿੱਧੂ ਮੂਸੇਵਾਲਾ ਲਈ ਦਿਲੋਂ ਕਾਮਨਾ ਕਰਦੇ ਹਨ ਅਤੇ ਪ੍ਰਮਾਤਮਾ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਹਨ, ਜਿਸ ਨਾਲ ਪ੍ਰਮਾਤਮਾ ਨੇ ਪਰਿਵਾਰ ਨੂੰ ਸਿੱਧੂ ਮੂਸੇਵਾਲਾ ਵਾਪਸ ਕਰ ਦਿੱਤਾ ਹੈ। 

ਜਗਦੇਵ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਸਮਾਧ ’ਤੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਬੁੱਤ ’ਤੇ ਇਕ ਕੁਇੰਟਲ ਫੁੱਲਾਂ ਦੀ ਵਰਖਾ ਕੀਤੀ ਅਤੇ ਡੇਢ ਕੁਇੰਟਲ ਫੁੱਲਾਂ ਨਾਲ ਕੋਠੀ ਦੇ ਗੇਟ ਅੱਗੇ ’ਵੈਲਕਮ ਟੂ ਸਿੱਧੂ ਮੂਸੇਵਾਲਾ’ ਲਿਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਪੂਰੀ ਦੁਨੀਆ ‘ਤੇ ਇੱਕ ਵੱਖਰੀ ਕਿਸਮ ਦਾ ਗਾਇਕ ਸੀ, ਜਿਸ ਨੇ ਕਦੇ ਵੀ ਕੁੜੀਆਂ ਅਤੇ ਆਸ਼ਕੀ ਬਾਰੇ ਗੀਤ ਨਹੀਂ ਗਾਏ ਸਗੋਂ ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਪੰਜਾਬ, ਪੰਜਾਬੀਅਤ, ਜਵਾਨੀ ਦੀ ਗੱਲ ਕੀਤੀ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ। 

ਉਸ ਨੇ ਕਿਹਾ ਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੋਰ ਵੀ ਵਧੇਰੇ ਪ੍ਰਸਿੱਧ ਹੋ ਗਿਆ ਸੀ ਪਰ ਹੁਣ ਉਹ ਜ਼ਿੰਦਾ ਹੋ ਗਿਆ ਹੈ। ਜਗਦੇਵ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਦੇ ਮਾਤਾ-ਪਿਤਾ ਦੇ ਬੱਚੇ ਦੇ ਨਾਲ ਪਿੰਡ ਪਹੁੰਚਣ ’ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਨ ਲਈ ਉਨ੍ਹਾਂ ਨੇ ਇਹ ਫੁੱਲਾਂ ਨੂੰ ਸਜਾਇਆ ਹੈ। 

Add a Comment

Your email address will not be published. Required fields are marked *