ਏਅਰ ਇੰਡੀਆ ਨੂੰ ਲੱਗਾ 80 ਲੱਖ ਰੁਪਏ ਦਾ ਜੁਰਮਾਨਾ

 ਏਅਰ ਇੰਡੀਆ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA)ਤੋਂ ਵੱਡਾ ਝਟਕਾ ਲੱਗਾ ਹੈ। ਡੀਜੀਸੀਏ ਨੇ ਏਅਰ ਇੰਡੀਆ ‘ਤੇ 80 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। DGCA ਨੇ ਇਹ ਜੁਰਮਾਨਾ ਕੰਪਨੀ ‘ਤੇ ਫਲਾਈਟ ਡਿਊਟੀ ਦੇ ਸਮੇਂ ‘ਤੇ ਪਾਬੰਦੀਆਂ ਨਾਲ ਸਬੰਧਤ ਮਾਪਦੰਡਾਂ ਦੀ ਉਲੰਘਣਾ ਲਈ ਲਗਾਇਆ ਗਿਆ ਹੈ।

ਦੱਸ ਦੇਈਏ ਕਿ ਉਲੰਘਣਾ ਦਾ ਇਹ ਮਾਮਲਾ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਜਨਵਰੀ ਮਹੀਨੇ ਵਿੱਚ ਏਅਰ ਇੰਡੀਆ ਦਾ ਸਪਾਟ ਆਡਿਟ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ, “ਰਿਪੋਰਟਾਂ ਅਤੇ ਸਬੂਤਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਮੈਸਰਜ਼ ਏਅਰ ਇੰਡੀਆ ਲਿਮਟਿਡ ਨੇ ਕੁਝ ਮਾਮਲਿਆਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਦੋਵਾਂ ਫਲਾਈਟ ਚਾਲਕਾਂ ਦੇ ਨਾਲ ਉਡਾਣਾਂ ਭਰੀਆਂ ਹਨ, ਜੋ ਏਅਰਕ੍ਰਾਫਟ ਨਿਯਮਾਂ, 1937 ਦੇ ਨਿਯਮ 28ਏ ਦੀ ਉਪ-ਨਿਯਮ (2) ਦੀ ਉਲੰਘਣਾ ਕਰਦਾ ਹੈ।” ਆਡਿਟ ਦੇ ਦੌਰਾਨ ਡਿਊਟੀ ਦੀ ਮਿਆਦ ਤੋਂ ਵੱਧ ਹੋਣ, ਗ਼ਲਤ ਤਰੀਕੇ ਨਾਲ ਮਾਰਕ ਕੀਤੇ ਸਿਖਲਾਈ ਰਿਕਾਰਡ ਅਤੇ ਓਵਰਲੈਪਿੰਗ ਡਿਊਟੀਆਂ ਆਦਿ ਦੀਆਂ ਘਟਨਾਵਾਂ ਵੀ ਦੇਖੀਆਂ ਗਈਆਂ। ਇਸ ਦੇ ਨਾਲ ਹੀ ਏਅਰ ਇੰਡੀਆ ਨੂੰ 1 ਮਾਰਚ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ।

Add a Comment

Your email address will not be published. Required fields are marked *