ਮੁਥੂਟ ਫਾਈਨਾਂਸ ਬ੍ਰਿਕਸ ਬਿਜ਼ਨੈੱਸ ਐਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ – ਭਾਰਤ ਦੇ ਮੋਹਰੀ ਵਿੱਤੀ ਸੰਸਥਾਨਾਂ ’ਚੋਂ ਇਕ ਮੁਥੂਟ ਫਾਈਨਾਂਸ ਨੂੰ 19 ਜਨਵਰੀ ਨੂੰ ਲੀ ਮੈਰੀਡੀਅਨ ਨਵੀਂ ਦਿੱਲੀ ਵਿਚ ਇਕ ਸ਼ਾਨਦਾਰ ਪੁਰਸਕਾਰ ਸਮਾਰੋਹ ਦੌਰਾਨ ਮਸ਼ਹੂਰ ‘ਬ੍ਰਿਕਸ-ਸੀ. ਸੀ. ਆਈ. ਬਿਜ਼ਨੈੱਸ ਐਕਸੀਲੈਂਸ ਐਵਾਰਡ ਇਨ ਲੀਡਰਸ਼ਿਪ’ ਨਾਲ ਸਨਮਾਨਿਤ ਕੀਤਾ ਗਿਆ। ਇਹ ਵਿਸ਼ੇਸ਼ ਪੁਰਸਕਾਰ ਦਿ ਮੁਥੂਟ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਅਲੈਕਜੈਂਡਰ ਜਾਰਜ ਮੁਥੂਟ ਨੂੰ ਰਾਜ ਸਭਾ ਮੈਂਬਰ (2000-2018) ਅਤੇ ਜੰਮੂ ਕਸ਼ਮੀਰ ਰਿਆਸਤ ਦੇ ਮਹਾਰਾਜਾ ਡਾ. ਕਰਨ ਸਿੰਘ ਵਲੋਂ ਕੇ. ਜੇ. ਅਲਫੋਂਸ, ਸਾਬਕਾ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਨਾਲ ਮੁਹੱਈਆ ਕੀਤਾ ਗਿਆ।

ਇਸ ਪ੍ਰੋਗਰਾਮ ਵਿਚ ਅੰਤਰਰਾਸ਼ਟਰੀ ਪ੍ਰਤੀਨਿਧੀਆਂ, ਵੀ. ਵੀ. ਆਈ. ਪੀ., ਸਾਬਕਾ ਜਸਟਿਸ, ਦਿੱਲੀ ਹਾਈਕੋਰਟ, ਜਸਟਿਸ ਵਿਕਰਮਜੀਤ ਸੇਨ, ਸਾਬਕਾ ਜਸਟਿਸ, ਭਾਰਤ ਦੀ ਸੁਪਰੀਮ ਕੋਰਟ, ਏ. ਐੱਮ. ਬੀ. ਅਮਰੇਂਦਰ ਖਟੁਆ, ਡਾ.ਐੱਸ. ਵਾਈ. ਸ਼ਾਮਲ ਸਨ। ਅਲੈਕਜੈਂਡਰ ਜਾਰਜ ਮੁਥੂਟ ਨੇ ਆਪਣਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਲੀਡਰਸ਼ਿਪ ਲਈ ਬ੍ਰਿਕਸ ਬਿਜ਼ਨੈੱਸ ਐਵਾਰਡ ਪ੍ਰਾਪਤ ਕਰਨਾ ਇਨੋਵੇਸ਼ਨ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸਾਡੀ ਵਚਨਬੱਧਤਾ ਦਾ ਸਬੂਤ ਹੈ। ਅਸੀਂ ਬ੍ਰਿਕਸ ਦੇਸ਼ਾਂ ਦਰਮਿਆਨ ਤਰੱਕੀ ਅਤੇ ਸਹਿਯੋਗ ਵਿਚ ਸਾਡੇ ਯੋਗਦਾਨ ਲਈ ਮਾਨਤਾ ਪ੍ਰਾਪਤ ਹੋਣ ’ਤੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਪੁਰਸਕਾਰ ਤੋਂ ਇਲਾਵਾ ਇਕ ਵਿਸ਼ੇਸ਼ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ।

Add a Comment

Your email address will not be published. Required fields are marked *