ਰਾਸ਼ਟਰਪਤੀ ਮੁਈਜ਼ੂ ਨੇ ਭਾਰਤ ਨਾਲ ਤਣਾਅ ਦਰਮਿਆਨ ਫਿਰ ਦਿਖਾਏ ਤੇਵਰ

ਮਾਲੇ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨਾ ਤਣਾਅ ਦਰਮਿਆਨ ਮੁੜ ਤੇਵਰ ਦਿਖਾਉਂਦੇ ਹੋਏ ਬਿਆਨ ਦਿੱਤਾ ਹੈ। ਤੁਰਕੀ ਤੋਂ ਖਰੀਦੇ ਗਏ ਡਰੋਨਾਂ ਨੂੰ ਮਾਲਦੀਵ ਫੌਜ ’ਚ ਸ਼ਾਮਲ ਕਰਦੇ ਹੋਏ ਮੁਈਜ਼ੂ ਨੇ ਕਿਹਾ ਕਿ ਮਾਲਦੀਵ ਦੇ ਇਲਾਕਿਆਂ ’ਤੇ ਨਿਗਰਾਨੀ ਰੱਖਣਾ ਕਿਸੇ ਬਾਹਰੀ ਧਿਰ ਲਈ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਮੁਈਜ਼ੂ ਨੇ ਮਾਲਦੀਵ ਦੇ ਰੱਖਿਆ ਬਲਾਂ ਨੂੰ ਹੋਰ ਮਜ਼ਬੂਤ ​​ਕਰਨ ਦਾ ਐਲਾਨ ਕੀਤਾ।

ਮਾਲਦੀਵ ਦੇ ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਮੁਈਜ਼ੂ ਨੇ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਏਅਰ ਕੋਰ ਅਤੇ ਮਨੁੱਖ ਰਹਿਤ ਹਵਾਈ ਵਾਹਨ ਦੀ ਲਾਂਚਿੰਗ ਦੌਰਾਨ ਭਾਰਤ ਖਿਲਾਫ ਨਵੀਆਂ ਟਿੱਪਣੀਆਂ ਕੀਤੀਆਂ। ਮੁਈਜ਼ੂ ਨੇ ਕਿਹਾ ਕਿ ਮਾਲਦੀਵ ਕੋਈ ਛੋਟਾ ਦੇਸ਼ ਨਹੀਂ ਹੈ ਅਤੇ ਟਾਪੂ ਦੇਸ਼ ਆਪਣੀ ਨਿਗਰਾਨੀ ਕਰਨ ਵਿਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਮਾਲਦੀਵ ਇਕ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ, ਮਾਲਦੀਵ ਦੇ ਇਸ ਕਦਮ ਨਾਲ ਕਿਸੇ ਵੀ ਮਿੱਤਰ ਦੇਸ਼ ਨਾਲ ਸਬੰਧਾਂ ਵਿਚ ਕੋਈ ਰੁਕਾਵਟ ਨਹੀਂ ਪਵੇਗੀ।

ਮੁਹੰਮਦ ਮੁਈਜ਼ੂ ਨੇ ਐਲਾਨ ਕੀਤਾ ਹੈ ਕਿ ਮਾਲਦੀਵ ਆਪਣੇ ਤੱਟ ਰੱਖਿਅਕਾਂ ਦੀ ਸਮਰੱਥਾ ਨੂੰ ਦੁੱਗਣਾ ਕਰੇਗਾ ਅਤੇ ਏਅਰ ਫੋਰਸ ਕੋਰ ਦੇ ਬੇੜੇ ਦਾ ਵਿਸਤਾਰ ਵੀ ਕਰੇਗਾ। ਇਸ ਦੇ ਇਲਾਵਾ ਮਾਲਦੀਵ ਫੌਜ ਨੂੰ ਮਜ਼ਬੂਤ ​​ਕਰਨ ’ਤੇ ਵੀ ਕੰਮ ਕਰੇਗਾ। ਮੁਈਜ਼ੂ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਹਾਲ ਹੀ ਵਿਚ ਭਾਰਤੀ ਫੌਜੀਆਂ ਦਾ ਪਹਿਲਾ ਜੱਥਾ ਮਾਲਦੀਵ ਤੋਂ ਵਾਪਸ ਪਰਤਿਆ ਹੈ।

Add a Comment

Your email address will not be published. Required fields are marked *