ਸਪੇਨ ‘ਚ ਪੁਲਸ ਸਟਾਪ ‘ਤੇ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ

ਮੈਡ੍ਰਿਡ – ਦੱਖਣੀ ਸਪੇਨ ਦੇ ਸੇਵਿਲ ਸ਼ਹਿਰ ਦੇ ਨੇੜੇ ਏਪੀ-4 ਹਾਈਵੇਅ ‘ਤੇ ਮੰਗਲਵਾਰ ਤੜਕੇ ਇਕ ਪੁਲਸ ਸਟਾਪ ‘ਤੇ ਇਕ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸਪੈਨਿਸ਼ ਸਿਵਲ ਗਾਰਡ ਨੇ ਦੱਸਿਆ ਕਿ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 4:30 ਵਜੇ ਵਾਪਰੀ, ਜਦੋਂ ਟਰੱਕ ਬੇਕਾਬੂ ਹੋ ਕੇ ਕਈ ਵਾਹਨਾਂ ਨਾਲ ਟਕਰਾ ਗਿਆ। ਮਰਨ ਵਾਲਿਆਂ ਵਿੱਚ 2 ਸਿਵਲ ਗਾਰਡ ਅਤੇ 4 ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਦੀਆਂ ਕਾਰਾਂ ਦੀ ਜਾਂਚ ਕੀਤੀ ਜਾ ਰਹੀ ਸੀ।

ਟਰੱਕ ਦਾ ਡਰਾਈਵਰ ਸੁਰੱਖਿਅਤ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸ਼ੁਰੂਆਤੀ ਅਨੁਮਾਨ ਹੈ ਕਿ ਜਾਂ ਤਾਂ ਡਰਾਈਵਰ ਦਾ ਧਿਆਨ ਭਟਕ ਗਿਆ ਹੋਵੇਗਾ ਜਾਂ ਵਾਹਨ ਚਲਾਉਂਦੇ ਸਮੇਂ ਉਸ ਨੂੰ ਨੀਂਦ ਦੀ ਝਪਕੀ ਆਈ ਹੋਵੇਗੀ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਸੰਦੇਸ਼ ਪੋਸਟ ਕੀਤਾ।

Add a Comment

Your email address will not be published. Required fields are marked *