ਟਰੰਪ ਨੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਪੱਤਰਕਾਰ ਦੀ ਕੀਤੀ ਬੇਇੱਜ਼ਤੀ

ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਮਹਿਲਾ ਪੱਤਰਕਾਰ ਦੇ ਮੁਕੱਦਮੇ ‘ਤੇ ਟਰੰਪ ਨੇ ਸਵਾਲ ਚੁੱਕੇ ਹਨ। ਕਾਲਮਨਵੀਸ ਈ. ਜੀਨ ਕੈਰੋਲ ਦੁਆਰਾ ਦਾਇਰ ਮੁਕੱਦਮੇ ਵਿੱਚ ਇੱਕ ਅਦਾਲਤ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਟਰੰਪ ਦੀ ਗਵਾਹੀ ਦੇ ਅੰਸ਼ਾਂ ਵਿੱਚ ਮਹਿਲਾ ਰਿਪੋਰਟਰ ਦੇ ਖਿਲਾਫ ਅਪਮਾਨਜਨਕ ਸ਼ਬਦ ਅਤੇ ਮੁਕੱਦਮਾ ਕਰਨ ਦੀਆਂ ਧਮਕੀਆਂ ਸ਼ਾਮਲ ਹਨ। ਜੀਨ ਕੈਰੋਲ ਦੁਆਰਾ ਦਾਇਰ ਮੁਕੱਦਮੇ ਵਿੱਚ ਅਕਤੂਬਰ ਵਿੱਚ ਦਰਜ ਕੀਤੇ ਗਏ ਟਰੰਪ ਦੇ ਬਿਆਨ ਦੇ ਅੰਸ਼ ਜਨਤਕ ਤੌਰ ‘ਤੇ ਜਾਰੀ ਕੀਤੇ ਗਏ ਹਨ ਕਿਉਂਕਿ ਇਕ ਸੰਘੀ ਜੱਜ ਨੇ ਇਸ ਨੂੰ ਸੀਲਬੰਦ ਰੱਖਣ ਦੇ ਟਰੰਪ ਦੇ ਵਕੀਲਾਂ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਸੀ।

ਟਰੰਪ ਦੇ ਬਿਆਨ ਮੁਤਾਬਕ, ”ਔਰਤ ਨੇ ਕਿਹਾ ਕਿ ਮੈਂ ਉਸ ਨਾਲ ਕੁਝ ਅਜਿਹਾ ਕੀਤਾ ਜੋ ਕਦੇ ਨਹੀਂ ਹੋਇਆ। ਅਜਿਹਾ ਕੁਝ ਨਹੀਂ ਹੋਇਆ ਸੀ। ਮੈਂ ਇਸ ਔਰਤ ਬਾਰੇ ਕੁਝ ਨਹੀਂ ਜਾਣਦਾ।” ਇਸ ਦੇ ਹਵਾਲੇ ਟਰੰਪ ਅਤੇ ਕੈਰੋਲ ਦੇ ਵਕੀਲਾਂ ਵਿੱਚੋਂ ਇੱਕ ਵਿਚਕਾਰ ਗਰਮਾ-ਗਰਮ ਬਹਿਸ ਦਾ ਖੁਲਾਸਾ ਕਰਦੇ ਹਨ। ਬਿਆਨ ਦੇ ਕੁਝ ਹਿੱਸੇ ਉਸੇ ਦਿਨ ਜਾਰੀ ਕੀਤੇ ਗਏ ਸਨ ਜਦੋਂ ਫੈਡਰਲ ਜੱਜ ਲੇਵਿਸ ਏ. ਕਾਪਲਾਨ ਨੇ ਵੀ ਕੈਰੋਲ ਦੇ ਮਾਣਹਾਨੀ ਅਤੇ ਬਲਾਤਕਾਰ ਦੇ ਦੋਸ਼ਾਂ ਵਾਲੇ ਦੋ ਮੁਕੱਦਮਿਆਂ ਨੂੰ ਖਾਰਜ ਕਰਨ ਦੀ ਟਰੰਪ ਦੇ ਵਕੀਲਾਂ ਦੀ ਬੇਨਤੀ ਨੂੰ ਵੀ ਰੱਦ ਕਰ ਦਿੱਤਾ ਸੀ।

ਇਸ ਸਬੰਧ ਵਿਚ ਅਪ੍ਰੈਲ ਵਿਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਕਿਹਾ ਕਿ ਉਹ 1990 ਦੇ ਦਹਾਕੇ ਦੇ ਮੱਧ ਵਿੱਚ ਮੈਨਹਟਨ ਦੇ ਇੱਕ ਸਟੋਰ ਵਿੱਚ ਕੈਰੋਲ ਨੂੰ ਕਦੇ ਨਹੀਂ ਮਿਲੇ ਸਨ। ਆਪਣੀ ਦਿਨ ਭਰ ਦੀ ਗਵਾਹੀ ਵਿਚ, ਟਰੰਪ ਨੇ ਕੈਰੋਲ ‘ਤੇ ਉਸ ਨੂੰ ਬਲਾਤਕਾਰੀ ਵਜੋਂ ਪੇਸ਼ ਦੇ ਦੋਸ਼ ਨੂੰ ਲੈ ਕੇ ਜਵਾਬੀ ਹਮਲਾ ਕੀਤਾ। ਸਾਲ 2019 ਵਿੱਚ ਕੈਰੋਲ ਦੁਆਰਾ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਉਸਨੇ ਦੋਸ਼ ਲਗਾਇਆ ਸੀ ਕਿ ਟਰੰਪ ਨੇ 1995 ਦੇ ਅਖੀਰ ਵਿੱਚ ਅਤੇ 1996 ਦੇ ਸ਼ੁਰੂ ਵਿੱਚ ਇੱਕ ਮੈਨਹਟਨ ਸਟੋਰ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਮੌਕਾ ਮਿਲਦੇ ਹੀ ਇੱਕ ਡਰੈਸਿੰਗ ਰੂਮ ਵਿੱਚ ਉਸ ਨਾਲ ਦੁਰਵਿਵਹਾਰ ਕੀਤਾ ਸੀ।

Add a Comment

Your email address will not be published. Required fields are marked *