ਚੇਤਨ ਸ਼ਰਮਾ ਮੁੜ ਬਣੇ ਭਾਰਤੀ ਚੋਣ ਕਮੇਟੀ ਦੇ ਪ੍ਰਧਾਨ, T-20 ਵਿਸ਼ਵ ਕੱਪ ਮਗਰੋਂ ਖੁੱਸਿਆ ਸੀ ਅਹੁਦਾ

ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਸੈਮੀਫ਼ਾਈਨਲ ਤੋਂ ਬਾਹਰ ਹੋਣ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਚੋਣ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਸੀ। ਇਸ ਫ਼ੈਸਲੇ ਤੋਂ ਤਕਰੀਬਨ ਦੋ ਮਹੀਨੇ ਬਾਅਦ ਚੇਤਨ ਸ਼ਰਮਾ ਨੂੰ ਮੁੜ ਸੀਨੀਅਰ ਚੋਣ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਾਲਾਂਕੀ ਨਵੀਂ ਟੀਮ ਵਿਚ ਬਾਕੀ ਸਾਰੇ ਚਿਹਰੇ ਨਵੇਂ ਹਨ। 

ਦੱਖਣੀ ਖੇਤਰ ਦੇ ਚੋਣਕਾਰਾਂ ਦੇ ਜੂਨੀਅਰ ਪ੍ਰਧਾਨ ਐੱਸ ਸ਼ਰਥ ਨੂੰ ਪਦਉਨਤ ਕੀਤਾ ਗਿਆ ਹੈ। ਕਮੇਟੀ ‘ਚ ਸ਼ਾਮਲ ਹੋਰ ਲੋਕਾਂ ਵਿਚ ਪੂਰਬੀ ਖੇਤਰ ਦੇ ਸਾਬਕਾ ਤੇਜ਼ ਗੇਂਦਬਾਜ਼ ਸੁਬਰਤੋ ਬੈਨਰਜੀ, ਪੱਛਮੀ ਖੇਤਰ ਦੇ ਸਲਿਲ ਅੰਕੋਲਾ ਅਤੇ ਮੱਧ ਖੇਤਰ ਦੇ ਟੈਸਟ ਸਲਾਮੀ ਬੱਲੇਬਾਜ਼ ਸ਼ਿਵ ਸੁੰਦਰ ਦਾਸ਼ ਸ਼ਾਮਲ ਹਨ। ਦਾਸ ਨੇ ਓਡੀਸਾ ਦੇ ਲਈ ਖੇਡਣ ਤੋਂ ਬਾਅਦ ਵਿਦਰਭ ਦੀ ਨੁਮਾਇੰਦਗੀ ਕੀਤੀ ਸੀ। ਇਸ ਲਈ ਉਹ ਸਾਬਕਾ ਖਿਡਾਰੀ ਹੋਣ ਤੋਂ ਬਾਅਦ ਵੀ ਮੱਧ ਖੇਤਰ ਦੀ ਨੁਮਾਇੰਦਗੀ ਲਈ ਯੋਗ ਸਨ। ਉਨ੍ਹਾਂ ਦੇ ਸਹਿਯੋਗੀ ਹਰਵਿੰਦਰ ਸਿੰਘ ਨੇ ਵੀ ਮੁੜ ਬਿਨੈ ਕੀਤਾ ਸੀ, ਪਰ ਇੰਟਰਵੀਊ ਤੋਂ ਬਾਅਦ ਉਨ੍ਹਾਂ ‘ਤੇ ਵਿਚਾਰ ਨਹੀਂ ਕੀਤਾ ਗਿਆ। 

BCCI ਸਕੱਤਰ ਜੈ ਸ਼ਾਹ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਬੋਰਡ ਨੇ ਚੋਣ ਕਮੇਟੀ ਦੇ 5 ਅਹੁਦਿਆਂ ਲਈ 18 ਨਵੰਬਰ 2022 ਨੂੰ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਵਿਗਿਆਪਨ ਜਾਰੀ ਕੀਤਾ ਸੀ। ਇਸ ਦੇ ਜਵਾਬ ਵਿਚ ਤਕਰੀਬਨ 600 ਅਰਜ਼ੀਆਂ ਮਿਲੀਆਂ ਸਨ। ਇਸ ‘ਤੇ ਵਿਸਥਾਰਤ ਵਿਚਾਰ-ਚਰਚਾ ਅਤੇ ਅਰਜ਼ੀਆਂ ਦੀ ਪਰਖ ਤੋਂ ਬਾਅਦ ਕ੍ਰਿਕੇਟ ਸਲਾਹਕਾਰ ਕਮੇਟੀ (CCA) ਨੇ ਵਿਅਕਤੀਗਤ ਇੰਟਰਵੀਊ ਲਈ 11 ਵਿਅਕਤੀਆਂ ਨੂੰ ਸ਼ਾਰਟਲਿਸਟ ਕੀਤਾ। ਇਸ ਇੰਟਰਵੀਊ ਦੇ ਅਧਾਰ ਪੁਰਸ਼ਾਂ ਦੀ ਕੋਮੀ ਚੋਣ ਕਮੇਟੀ ਲਈ ਉਕਤ ਉਮੀਦਵਾਰਾਂ ਦੀ ਸਿਫਾਰਿਸ਼ ਕੀਤੀ ਹੈ। 

Add a Comment

Your email address will not be published. Required fields are marked *