ਚੰਡੀਗੜ੍ਹ ਭਾਜਪਾ ਪ੍ਰਧਾਨ ‘ਤੇ ਲੱਗੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼

ਚੰਡੀਗੜ੍ਹ – ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੂੰ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਰਿਟਰਨਿੰਗ ਅਫ਼ਸਰ ਵਿਨੈ ਪ੍ਰਤਾਪ ਸਿੰਘ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਮਲੋਆ ਪਿੰਡ ਦੀਆਂ ਕੁਝ ਰਿਹਾਇਸ਼ਾਂ ’ਚ ‘ਮੋਦੀ ਕਾ ਪਰਿਵਾਰ’ ਸਿਰਲੇਖ ਵਾਲੀਆਂ ਨੇਮ ਪਲੇਟਾਂ ਲਾਉਣ ਨਾਲ ਸਬੰਧਤ ਹੈ। 

ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਾਂ ਤਾਂ ਇਨ੍ਹਾਂ ਨਿੱਜੀ ਘਰਾਂ ਦੇ ਨਿਵਾਸੀਆਂ, ਮਾਲਕਾਂ ਜਾਂ ਰਹਿਣ ਵਾਲਿਆਂ ਕੋਲੋਂ ਇਜਾਜ਼ਤ ਦੇ ਸਬੂਤ ਮੁਹੱਈਆ ਕਰਵਾਉਣ ਜਾਂ ਫਿਰ ਨੇਮ ਪਲੇਟਾਂ ਹਟਵਾਉਣ। ਇਸ ਨਿਰਦੇਸ਼ ਦੀ ਪਾਲਣਾ ਕਰਨ ’ਚ ਅਸਫ਼ਲ ਰਹਿਣ ਦੇ ਨਤੀਜੇ ਵਜੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਉਚਿਤ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *