ਉੱਤਰੀ ਕੋਰੀਆ ਨੇ ਹੁਣ ਵਿਕਸਿਤ ਕੀਤਾ ‘ਦੁਨੀਆ ਦਾ ਸਭ ਤੋਂ ਤਾਕਤਵਰ ਟੈਂਕ’

ਸਿਓਲ – ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਵੇਂ ਬਣੇ ਜੰਗੀ ਟੈਂਕ ਦੇ ਸੰਚਾਲਨ ਸਬੰਧੀ ਟ੍ਰੇਨਿੰਗ ’ਚ ਆਪਣੇ ਫੌਜੀਆਂ ਨਾਲ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਇਨ੍ਹਾਂ ਟੈਂਕਾਂ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਟੈਂਕ ਕਰਾਰ ਦਿੱਤਾ। ਉੱਤਰੀ ਕੋਰੀਆ ਦੀ ਜੰਗੀ ਟੈਂਕ ਟ੍ਰੇਨਿੰਗ ਨੂੰ ਦੱਖਣੀ ਕੋਰੀਆ ਅਤੇ ਅਮਰੀਕਾ ਵਿਚਾਲੇ ਹਰ ਸਾਲ ਹੋਣ ਵਾਲੇ ਫੌਜੀ ਅਭਿਆਸ ਦੇ ਜਵਾਬ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਉੱਤਰੀ ਕੋਰੀਆ ਦਾ ਮੰਨਣਾ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦਾ ਇਹ ਅਭਿਆਸ ਉਸ ’ਤੇ ਹਮਲੇ ਕਰਨ ਦੀਆਂ ਤਿਆਰੀਆਂ ਦਾ ਹਿੱਸਾ ਹੈ। ਉੱਤਰੀ ਕੋਰੀਆ ਨੇ ਜੋ ਟ੍ਰੇਨਿੰਗ ਕੀਤੀ, ਉਸ ਦਾ ਮਕਸਦ ਟੈਂਕ ਚਲਾਉਣ ਵਾਲੇ ਕਰਮਚਾਰੀਆਂ ਦੀਆਂ ਲੜਾਕੂ ਸਮੱਰਥਾ ਦੀ ਜਾਂਚ ਕਰਨਾ ਸੀ।

Add a Comment

Your email address will not be published. Required fields are marked *