ਆਸਟ੍ਰੇਲੀਆ ਗਏ ਭਾਰਤੀ 11 ਮਹੀਨੇ ਦੇ ਮਾਸੂਮ ਦੀ ਦਰਦਨਾਕ ਮੌਤ

ਆਸਟ੍ਰੇਲੀਆ ਗਏ ਭਾਰਤੀ ਮੂਲ ਦੇ ਇਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ 11 ਮਹੀਨੇ ਦੇ ਬੱਚੇ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਮਾਸੂਮ ਇੱਕ ‘ਛੋਟੇ’ ਮੱਛੀ ਟੈਂਕ ਵਿੱਚ ਡਿੱਗ ਪਿਆ ਸੀ। ਮਾਸੂਮ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਿਆ, ਕਿਉਂਕਿ ਉਹ ਕਾਫ਼ੀ ਦੇਰ ਤੱਕ ਪਾਣੀ ਵਿੱਚ ਡੁੱਬਿਆ ਰਿਹਾ।

ਜੁਗਾੜ ਸਿੰਘ ਬਾਠ ਮਹਿਜ਼ 11 ਮਹੀਨਿਆਂ ਦਾ ਸੀ ਜਦੋਂ ਉਹ ਆਪਣੇ ਮਾਤਾ-ਪਿਤਾ ਦੀਆਂ ਨਜ਼ਰਾਂ ਤੋਂ ਹਮੇਸ਼ਾ ਲਈ ਦੂਰ ਗਿਆ। ਮਾਸੂਮ ਕ੍ਰਿਸਮਸ ਤੋਂ ਇੱਕ ਹਫ਼ਤਾ ਪਹਿਲਾਂ ਜ਼ਮੀਨ ਅੰਦਰ ਬਣੇ ਫਿਸ਼ ਟੈਂਕ ਵਿੱਚ ਡਿੱਗ ਗਿਆ ਸੀ। ਟੈਂਕ ਇੱਕ ਮੀਟਰ ਤੋਂ ਵੀ ਘੱਟ ਡੂੰਘਾ ਸੀ ਅਤੇ ਮੈਲਬੌਰਨ ਵਿੱਚ ਪਰਿਵਾਰ ਦੇ ਪਾਕਨਹੈਮ ਘਰ ਦੇ ਵਿਹੜੇ ਵਿੱਚ ਬਣਾਇਆ ਗਿਆ ਸੀ। ਜੁਗਾੜ ਸਿੰਘ ਆਪਣੇ ਪਹਿਲੇ ਜਨਮਦਿਨ ਤੋਂ ਇੱਕ ਮਹੀਨਾ ਦੂਰ ਸੀ। ਮਾਤਾ-ਪਿਤਾ ਵੱਲੋਂ ਹਸਪਤਾਲ ਪਹੁੰਚਾਉਣ  ਦੇ ਬਾਵਜੂਦ ਬੱਚਾ ਦਿਮਾਗੀ ਤੌਰ ‘ਤੇ ਮਰ ਚੁੱਕਾ ਸੀ ਅਤੇ ਸੱਤ ਦਿਨਾਂ ਬਾਅਦ ਉਸਦੀ ਮੌਤ ਹੋ ਗਈ।

ਉਸ ਦੇ ਪਿਤਾ ਜਗਵੰਤ ਸਿੰਘ ਅਤੇ ਮਾਂ, ਜੋ ਕਿ ਨਰਸ ਵਜੋਂ ਕੰਮ ਕਰਦੇ ਹਨ, ਦੋ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਭਾਰਤ ਤੋਂ ਆਏ ਸਨ। ਸਿੰਘ ਦੇ ਸਹਿਯੋਗੀਆਂ ਨੇ ਬੱਚੇ ਦੀ ਦੁਖਦਾਈ ਮੌਤ ਨਾਲ ਸਬੰਧਤ ਡਾਕਟਰੀ ਅਤੇ ਹੋਰ ਖਰਚਿਆਂ ਵਿਚ ਮਦਦ ਕਰਨ ਲਈ ਇੱਕ GoFundMe ਲਾਂਚ ਕੀਤਾ ਹੈ। ਉੱਧਰ  ਸਿੰਘ ਕੰਮ ‘ਤੇ ਵਾਪਸ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ ਐਂਬੂਲੈਂਸ ਸੇਵਾਵਾਂ ਦੀ ਕੀਮਤ 14,300 ਡਾਲਰ ਹੈ ਅਤੇ ਹਸਪਤਾਲ ਦਾ ਬਿੱਲ 50,000 ਡਾਲਰ ਆਇਆ ਪਰ ਬੀਮੇ ‘ਤੇ ਕੁਝ ਖਰਚਿਆਂ ਦਾ ਦਾਅਵਾ ਕਰਨ ਦੇ ਬਾਵਜੂਦ ਵੀ ਪਰਿਵਾਰ ‘ਤੇ 6,500 ਡਾਲਰ ਦਾ ਬਕਾਇਆ ਹੈ। ਫੰਡਰੇਜ਼ਰ ਹੁਣ ਤੱਕ 1330  ਡਾਲਰ ਤੱਕ ਪਹੁੰਚਿਆ ਹੈ।

Add a Comment

Your email address will not be published. Required fields are marked *