ਕੈਨੇਡਾ ਦੀ ਸਰਹੱਦ ‘ਤੇ 3 ਭਾਰਤੀਆਂ ਸਮੇਤ 4 ਲੋਕ ਗ੍ਰਿਫ਼ਤਾਰ

ਵਾਸ਼ਿੰਗਟਨ– ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ ਤਿੰਨ ਭਾਰਤੀਆਂ ਸਮੇਤ ਚਾਰ ਲੋਕਾਂ ਨੂੰ ਕੈਨੇਡੀਅਨ ਸਰਹੱਦ ਨੇੜੇ ਇਕ ਥਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂ.ਐਸ ਬਾਰਡਰ ਪੈਟਰੋਲ ਨੇ ਡਾਊਨਟਾਊਨ ਬਫੇਲੋ ਵਿੱਚ ਇੰਟਰਨੈਸ਼ਨਲ ਰੇਲਰੋਡ ਬ੍ਰਿਜ ‘ਤੇ ਚੱਲਦੀ ਮਾਲ ਗੱਡੀ ਤੋਂ ਛਾਲ ਮਾਰਨ ਤੋਂ ਬਾਅਦ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਚੌਥਾ ਵਿਅਕਤੀ ਡੋਮਿਨਿਕਨ ਰੀਪਬਲਿਕ ਦਾ ਨਾਗਰਿਕ ਹੈ। 

ਜਿਵੇਂ ਹੀ ਪੁਲਸ ਨੇੜੇ ਪਹੁੰਚੀ ਤਾਂ ਉਕਤ ਵਿਅਕਤੀਆਂ ਨੇ ਜ਼ਖਮੀ ਔਰਤ ਨੂੰ ਛੱਡ ਦਿੱਤਾ ਅਤੇ ਉਥੋਂ ਭੱਜ ਗਏ ਪਰ ਉਕਤ ਵਿਅਕਤੀਆਂ ਨੂੰ ਪੁਲਸ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਜ਼ਖਮੀ ਔਰਤ ਨੂੰ ਏਰੀ ਕਾਉਂਟੀ ਸ਼ੈਰਿਫ ਦੇ ਅਫਸਰਾਂ ਅਤੇ ਯੂ.ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ) ਦੇ ਅਧਿਕਾਰੀਆਂ ਦੁਆਰਾ ਮੁਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਇਸ ਤੋਂ ਬਾਅਦ ਔਰਤ ਨੂੰ ਐਂਬੂਲੈਂਸ ਰਾਹੀਂ ਸਥਾਨਕ ਮੈਡੀਕਲ ਸੈਂਟਰ ਲਿਜਾਇਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਚਾਰਾਂ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਤਿੰਨੋਂ ਆਦਮੀਆਂ ਨੂੰ ਬਟਾਵੀਆ ਫੈਡਰਲ ਨਜ਼ਰਬੰਦੀ ਕੇਂਦਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਜਿੱਥੇ ਉਹ ਦੇਸ਼ ਨਿਕਾਲੇ ਦੀ ਸੁਣਵਾਈ ਤੱਕ ਰਹਿਣਗੇ।

Add a Comment

Your email address will not be published. Required fields are marked *