ਸ਼ੇਅਰ ਬਾਜ਼ਾਰ ‘ਚ ਮਚਿਆ ਹੰਗਾਮਾ, ਨਿਵੇਸ਼ਕਾਂ ਨੂੰ ਹੋਇਆ 13 ਲੱਖ ਕਰੋੜ ਦਾ ਨੁਕਸਾਨ

ਸ਼ੇਅਰ ਬਾਜ਼ਾਰ ‘ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਭਾਰੀ ਵਿਕਰੀ ਅੱਜ ਸੁਨਾਮੀ ‘ਚ ਬਦਲ ਗਈ। ਵੱਡੇ ਕੈਪ ਦੇ ਨਾਲ ਮਿਡ ਅਤੇ ਸਮਾਲ ਕੈਪਸ ਦੇ ਭਾਰੀ ਵਿਕਰੀ ਨੇ ਨਿਵੇਸ਼ਕਾਂ ਦੀਆਂ ਅੱਖਾਂ ‘ਚ ਹੰਝੂ ਲਿਆ ਦਿੱਤੇ। ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਇੱਕ ਦਿਨ ਵਿੱਚ 13 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮਾਹਿਰ ਇਸ ਨੂੰ ਸਮਾਲ ਕੈਪ ਦਾ ਬੁਲਬੁਲਾ ਫਟਣ ਨਾਲ ਜੋੜਕੇ ਦੇਖ ਰਹੇ ਹਨ।

ਬਾਜ਼ਾਰ ‘ਚ ਭਾਰੀ ਵਿਕਰੀ ਆਉਣ ਕਾਰਨ ਬੀਐੱਸਈ ‘ਤੇ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਕੈਪ ‘ਚ ਕਰੀਬ 13 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਦੱਸ ਦੇਈਏ ਕਿ ਜਦੋਂ 12 ਮਾਰਚ ਨੂੰ ਬਾਜ਼ਾਰ ਬੰਦ ਹੋਇਆ ਸੀ ਤਾਂ BSE ‘ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਕੈਪ 3,85,64,425.51 ਕਰੋੜ ਰੁਪਏ ਸੀ। ਨਾਲ ਹੀ ਜਦੋਂ 13 ਮਾਰਚ ਨੂੰ ਬਾਜ਼ਾਰ ਬੰਦ ਹੋਇਆ ਤਾਂ ਇਹ 3,72,11,717.47 ਕਰੋੜ ਰੁਪਏ ‘ਤੇ ਆ ਗਿਆ। ਇਸ ਤਰ੍ਹਾਂ ਨਿਵੇਸ਼ਕਾਂ ਨੂੰ ਅੱਜ 13 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਬਾਜ਼ਾਰ ‘ਚ ਹੋਰ ਗਿਰਾਵਟ ਜਾਰੀ ਰਹਿ ਸਕਦੀ ਹੈ। ਇਸ ਲਈ ਨਿਵੇਸ਼ਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ। ਆਮ ਚੋਣਾਂ ਤੱਕ ਬਾਜ਼ਾਰ ਵਿੱਚ ਭਾਰੀ ਉਥਲ-ਪੁਥਲ ਹੋਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਬੁੱਧਵਾਰ ਨੂੰ BSE ਸੈਂਸੈਕਸ 906.07 ਅੰਕਾਂ ਦੀ ਭਾਰੀ ਗਿਰਾਵਟ ਦੇ ਨਾਲ 72,761.89 ਅੰਕਾਂ ‘ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ NSE ਨਿਫਟੀ 338.00 ਅੰਕਾਂ ਦੀ ਗਿਰਾਵਟ ਨਾਲ 21,997.70 ‘ਤੇ ਬੰਦ ਹੋਇਆ। ਮਿਡ ਅਤੇ ਸਮਾਲ ਕੈਪ ਸੂਚਕਾਂਕ ‘ਚ ਅੱਜ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਮਿਡ ਕੈਪ 2,115.45 ਅੰਕ ਡਿੱਗ ਕੇ 45,971.40 ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਸਮਾਲ ਕੈਪ 797.05 ਅੰਕ ਡਿੱਗ ਕੇ 14,295.05 ‘ਤੇ ਬੰਦ ਹੋਇਆ। 

Add a Comment

Your email address will not be published. Required fields are marked *