ਸੁਨੀਲ ਜਾਖੜ ਅੱਜ ਨੱਢਾ ਨੂੰ ਸੌਂਪ ਸਕਦੇ ਨੇ ਸੰਭਾਵਿਤ ਉਮੀਦਵਾਰਾਂ ਦਾ ਪੈਨਲ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀਰਵਾਰ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਸੰਭਾਵਿਤ ਪਾਰਟੀ ਉਮੀਦਵਾਰਾਂ ਦਾ ਪੈਨਲ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੂੰ ਸੌਂਪ ਸਕਦੇ ਹਨ। ਪੈਨਲ ’ਚ ਹਰੇਕ ਲੋਕ ਸਭਾ ਹਲਕੇ ਲਈ 3-3 ਨਾਂ ਹੋਣਗੇ।ਇਸ ਤੋਂ ਪਹਿਲਾਂ ਬਾਅਦ ਦੁਪਹਿਰ ਕਰੀਬ 3.30 ਵਜੇ ਭਾਜਪਾ ਦੀ ਸੂਬਾਈ ਚੋਣ ਕਮੇਟੀ ਦੀ ਮੀਟਿੰਗ ਪਾਰਟੀ ਦੇ ਕੌਮੀ ਦਫ਼ਤਰ ’ਚ ਸੱਦੀ ਗਈ ਹੈ। ਨਵੀਂ ਦਿੱਲੀ ਵਿਖੇ ਹੋਣ ਵਾਲੀ ਇਸ ਮੀਟਿੰਗ ਦੀ ਪ੍ਰਧਾਨਗੀ ਸੁਨੀਲ ਜਾਖੜ ਕਰਨਗੇ, ਜਦੋਂ ਕਿ ਸੂਬਾ ਇੰਚਾਰਜ ਵਿਜੇ ਰੁਪਾਣੀ ਵੀ ਇਸ ਮੀਟਿੰਗ ’ਚ ਮੌਜੂਦ ਹੋਣਗੇ। ਭਾਵੇਂ ਅਕਾਲੀ ਦਲ ਨਾਲ ਗਠਜੋੜ ਦੀਆਂ ਅਟਕਲਾਂ ਜਾਰੀ ਹਨ ਪਰ ਪਾਰਟੀ ਨੇ ਸਾਰੀਆਂ ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ਵੀ ਕਰ ਲਈ ਹੈ। ਪਾਰਟੀ ਦੀ ਸੂਬਾ ਚੋਣ ਕਮੇਟੀ ਨੂੰ ਲੋਕ ਸਭਾ ਚੋਣ ਲੜਨ ਅਤੇ ਹਲਕਿਆਂ ’ਚ ਪ੍ਰਭਾਵ ਰੱਖਣ ਵਾਲੇ 231 ਆਗੂਆਂ ਦੇ ਨਾਂ ਪੰਜਾਬ ਭਰ ’ਚੋਂ ਮਿਲੇ ਸਨ।

Add a Comment

Your email address will not be published. Required fields are marked *