1000 ਕਰੋੜ ਦੇ ਬਜਟ ਵਾਲੀ ਫ਼ਿਲਮ ’ਚ ਕੰਮ ਕਰਨਗੇ ਯਸ਼

ਮੁੰਬਈ – ਕੰਨੜ ਸਟਾਰ ਯਸ਼ ਪ੍ਰਸ਼ਾਂਤ ਨੀਲ ਦੀ ‘ਕੇ. ਜੀ. ਐੱਫ.’ ਫ੍ਰੈਂਚਾਇਜ਼ੀ ਰਾਹੀਂ ਹੁਣ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਮਸ਼ਹੂਰ ਹੋ ਗਏ ਹਨ। ‘ਕੇ. ਜੀ. ਐੱਫ. 2’ ਤੋਂ ਬਾਅਦ ਕਰੋੜਾਂ ਪ੍ਰਸ਼ੰਸਕ ਫ਼ਿਲਮ ਦੇ ਤੀਜੇ ਭਾਗ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜਿਸ ਨੂੰ ਆਉਣ ’ਚ ਅਜੇ ਲੰਮਾ ਸਮਾਂ ਲੱਗੇਗਾ।

ਇਸ ਵਿਚਾਲੇ ਖ਼ਬਰ ਹੈ ਕਿ ਯਸ਼ ਤੇ ਨਿਰਦੇਸ਼ਕ ਸ਼ੰਕਰ ਇਕ ਅਜਿਹੀ ਫ਼ਿਲਮ ਲਈ ਸਹਿਯੋਗ ਕਰ ਰਹੇ ਹਨ, ਜਿਸ ਲਈ 1000 ਕਰੋੜ ਦੇ ਬਜਟ ਦੀ ਲੋੜ ਹੈ। ਦੋਵਾਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਬਣਨ ਵਾਲੀ ਇਸ ਫ਼ਿਲਮ ਨੂੰ ਦਰਸ਼ਕਾਂ ਲਈ ਆਕਰਸ਼ਣ ਦੱਸਿਆ ਜਾ ਰਿਹਾ ਹੈ।

ਇਸ ਫ਼ਿਲਮ ਦਾ ਵਿਸ਼ਾ ‘ਵੇਲਪਾਰੀ’ ਨਾਂ ਦੇ ਨਾਵਲ ਦਾ ਫ਼ਿਲਮੀ ਰੂਪ ਹੈ ਤੇ ਇਹ ਇਕ ਇਤਿਹਾਸਕ ਫ਼ਿਲਮ ਹੈ। ‘ਕੇ. ਜੀ. ਐੱਫ.’ ਫ੍ਰੈਂਚਾਇਜ਼ੀ ਦੀ ਵੱਡੀ ਸਫਲਤਾ ਤੋਂ ਬਾਅਦ ਯਸ਼ ਬਾਕਸ ਆਫਿਸ ਦੇ ਬਾਦਸ਼ਾਹ ਹੋ ਗਏ ਹਨ, ਜਿਨ੍ਹਾਂ ਦੇ ਸਟਾਰਡਮ ਰਾਹੀਂ ਕੰਨੜ ਫ਼ਿਲਮ ਇੰਡਸਟਰੀ ਦੀ ਡੁੱਬਦੀ ਬੇੜੀ ਪਾਰ ਹੋਈ ਹੈ। ‘ਕੇ. ਜੀ. ਐੱਫ.’ ਨੇ ਕੰਨੜ ਸਿਨੇਮਾ ਲਈ ਨਵਾਂ ਬੈਂਚਮਾਰਕ ਸਥਾਪਿਤ ਕੀਤਾ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਇਹ ਫ਼ਿਲਮ ਇੰਡਸਟਰੀ ਬੰਦ ਹੋ ਜਾਵੇਗੀ ਪਰ ਇਸ ਤੋਂ ਬਾਅਦ ਹਰ ਕਿਸੇ ਨੂੰ ਪੂਰੀ ਇੰਡਸਟਰੀ ਦੀ ਅਗਲੀ ਫ਼ਿਲਮ ਦੇ ਐਲਾਨ ਦੀ ਬੇਸਬਰੀ ਨਾਲ ਉਡੀਕ ਹੈ।

ਫਿਲਹਾਲ ਸ਼ੰਕਰ ਕਮਲ ਹਾਸਨ ਸਟਾਰਰ ‘ਇੰਡੀਅਨ 2’ ਤੇ ਰਾਮ ਚਰਨ ਦੀ ‘ਆਰ. ਸੀ. 15’ ਨੂੰ ਲੈ ਕੇ ਰੁੱਝੇ ਹੋਏ ਹਨ। ਹਾਲਾਂਕਿ ਸ਼ੰਕਰ ਤੇ ਯਸ਼ ਦੇ ਇਕ ਪ੍ਰਾਜੈਕਟ ਲਈ ਇਕੱਠਿਆਂ ਜੁੜਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਕਥਿਤ ਤੌਰ ’ਤੇ ਸ਼ੰਕਰ ਨੇ ਯਸ਼ ਨਾਲ ਫ਼ਿਲਮ ਕਰਨ ਲਈ ‘ਵੇਲਪਾਰੀ’ ਨਾਵਲ ਦੇ ਮਾਧਿਅਮ ਨਾਲ ਸਹੀ ਕਹਾਣੀ ਲੱਭੀ ਹੈ।

ਹੋ ਸਕਦਾ ਹੈ ਕਿ ਮੇਕਰਜ਼ ਮਣੀਰਤਮ ਦੀ ‘ਪੋਨੀਅਨ ਸੈਵਲਨ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹੋਣ, ਜੋ 30 ਸਤੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ। ਇਹ ਫ਼ਿਲਮ ਵੀ ‘ਪੋਨੀਅਨ ਸੈਲਵਨ’ ਨਾਵਲ ’ਤੇ ਆਧਾਰਿਤ ਹੈ ਤੇ ਜੇਕਰ ਇਹ ਬਲਾਕਬਸਟਰ ਬਣ ਜਾਂਦੀ ਹੈ ਤਾਂ ਨਾਵਲਾਂ ’ਤੇ ਆਧਾਰਿਤ ਫ਼ਿਲਮਾਂ ਨੂੰ ਕਰਨ ਦਾ ਕ੍ਰੇਜ਼ ਇਕ ਵਾਰ ਮੁੜ ਉੱਭਰ ਕੇ ਸਾਹਮਣੇ ਆਵੇਗਾ।

ਅਜਿਹੇ ’ਚ ਨਿਰਦੇਸ਼ਕ ਸ਼ੰਕਰ ਲਈ ਚੀਜ਼ਾਂ ਸੌਖੀਆਂ ਹੋ ਜਾਣਗੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਯਸ਼ ਨਾਲ ਵੱਡੇ ਬਜਟ ਦੀ ਫ਼ਿਲਮ ਦਾ ਐਲਾਨ ਅਧਿਕਾਰਕ ਤੌਰ ’ਤੇ ਕਦੋਂ ਕਰਦੇ ਹਨ।

Add a Comment

Your email address will not be published. Required fields are marked *