ਦੂਜੇ ਟੈਸਟ ’ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 3 ਵਿਕਟਾਂ ਨਾਲ ਹਰਾਇਆ

ਕ੍ਰਾਈਸਟਚਰਚ – ਐਲਕਸ ਕੈਰੀ (ਅਜੇਤੂ 98) ਤੇ ਮਿਸ਼ੇਲ ਮਾਰਸ਼ (80) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ ’ਤੇ ਦੂਜੇ ਟੈਸਟ ਮੈਚ ’ਚ 77 ਦੌੜਾਂ ’ਤੇ 4 ਵਿਕਟਾਂ ਗਵਾਉਣ ਤੋਂ ਬਾਅਦ ਸੰਕਟ ਨਾਲ ਜੂਝ ਰਹੀ ਆਸਟ੍ਰੇਲੀਆ ਨੇ ਨਿਊਜ਼ੀਲੈਂਡ ’ਤੇ 3 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ ਹੈ।

ਅੱਜ ਇਥੇ ਟੈਸਟ ਮੈਚ ਦੇ ਚੌਥੇ ਦਿਨ ਸਵੇਰ ਦੇ ਸੈਸ਼ਨ ’ਚ ਆਸਟ੍ਰੇਲੀਆ ਨੇ ਟ੍ਰੈਵਿਸ ਹੈੱਡ (25) ਦੀ ਵਿਕਟ ਗੁਆ ਦਿੱਤੀ ਸੀ ਤੇ ਅਜਿਹਾ ਲੱਗ ਰਿਹਾ ਸੀ ਕਿ ਇਥੇ ਆਸਟ੍ਰੇਲੀਆ  ਦੀ ਜਿੱਤ ਮੁਸ਼ਕਿਲ ਹੋਵੇਗੀ ਪਰ ਇਸ ਤੋਂ ਬਾਅਦ ਐਲਕਸ ਕੈਰੀ ਤੇ ਮਿਸ਼ੇਲ ਮਾਰਸ਼ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਿਰਾ ਕਰਦੇ ਹੋਏ 6ਵੀਂ ਵਿਕਟ ਲਈ 140 ਦੌੜਾਂ ਜੋੜੀਆਂ। ਮਿਸ਼ੇਲ ਮਾਰਸ਼ ਨੇ 102 ਗੇਂਦਾਂ ’ਚ 8 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 80 ਦੌੜਾਂ ਬਣਾਈਆਂ। ਉਸ ਨੂੰ ਸੀਅਰਸ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਇਸ ਤੋਂ ਬਾਅਦ ਸੀਅਰਸ ਨੇ ਮਿਸ਼ੇਲ ਸਟਾਰਕ ਨੂੰ ਜ਼ੀਰੋ ’ਤੇ ਆਊਟ ਕਰਕੇ ਆਸਟ੍ਰੇਲੀਆ ਨੂੰ ਫਿਰ ਤੋਂ ਸੰਕਟ ’ਚ ਪਾ ਦਿੱਤਾ ਸੀ। ਸਟਾਰਕ ਦੇ ਜਾਣ ਤੋਂ ਬਾਅਦ ਕਪਤਾਨ ਜੋ ਰੂਟ ਨੇ ਮੋਰਚਾ ਸੰਭਾਲਿਆ ਤੇ ਐਲਕਸ ਕੈਰੀ ਨਾਲ 61 ਦੌੜਾਂ ਜੋੜ ਕੇ ਟੀਮ ਨੂੰ ਜਿੱਤ ਦਿਵਾਈ। ਐਲਕਸ ਨੇ 123 ਗੇਂਦਾਂ ’ਚ 25 ਚੌਕਿਆਂ ਦੀ ਮਦਦ ਨਾਲ ਅਜੇਤੂ 98 ਦੌੜਾਂ ਦੀ ਪਾਰੀ ਖੇਡੀ। ਉਥੇ ਹੀ, ਜੋ ਰੂਟ 32 ਦੌੜਾਂ ’ਤੇ ਅਜੇਤੂ ਰਿਹਾ। ਆਸਟ੍ਰੇਲੀਆ ਨੇ 65 ਓਵਰਾਂ ’ਚ 7 ਵਿਕਟਾਂ ’ਤੇ 281 ਦੌੜਾਂ ਬਣਾ ਕੇ ਮੁਕਾਬਲਾ ਤਿੰਨ ਵਿਕਟਾਂ ਜਿੱਤ ਲਿਆ। ਇਸਦੇ ਨਾਲ ਹੀ ਆਸਟ੍ਰੇਲੀਆ ਨੇ ਟੈਸਟ ਸੀਰੀਜ਼ 2-0 ਨਾਲ ਆਸਟ੍ਰੇਲੀਆ ਨਾਂ ਕਰ ਲਈ ਹੈ। ਨਿਊਜ਼ੀਲੈਂਡ ਵੱਲੋਂ ਬੇਨ ਸੀਅਰਸ ਨੇ 4 ਵਿਕਟਾਂ ਲਈਆਂ ਤੇ ਮੈਟ ਹੈਨਰੀ ਨੂੰ 3 ਵਿਕਟਾਂ ਮਿਲੀਆਂ। ਟਿਮ ਸਾਊਥੀ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ ਨਿਊੁਜ਼ੀਲੈਂਡ ਨੇ ਦੂਜੀ ਪਾਰੀ ’ਚ ਰਚਿਨ ਰਵਿੰਦਰ 82 ਦੌੜਾਂ, ਟਾਮ ਲਾਥਮ 73 ਦੌੜਾਂ, ਕੇਨ ਵਿਲੀਅਮਸਨ 51 ਦੌੜਾਂ ਦੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੇ ਸਕਾਟ ਕਿਊਗੇਲਿਨ ਦੀਆਂ 44 ਦੌੜਾਂ ਦੀ ਬਦੌਲਤ 372 ਦੌੜਾਂ ਦਾ ਸਕੋਰ ਖੜ੍ਹਾ ਕਰ ਕੇ ਆਸਟ੍ਰੇਲੀਆ ਨੂੰ ਜਿੱਤ ਲਈ 279 ਦੌੜਾਂ ਦਾ ਟੀਚਾ ਦਿੱਤਾ ਸੀ। ਪੈਟ ਕਮਿੰਸ ਨੇ ਚਾਰ ਵਿਕਟ ਲਈਆਂ। ਨਾਥਨ ਲਿਓਨ ਨੂੰ 3 ਵਿਕਟਾਂ ਮਿਲੀਆਂ। ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁਡ ਤੇ ਕੈਮਰੂਨ ਗ੍ਰੀਨ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ। ਆਸਟ੍ਰੇਲੀਆ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 77 ਦੌੜਾਂ ’ਤੇ 4 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ।

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੇ ਕਪਤਾਨ ਪੈਟ ਕਮਿੰਸ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ ਤੇ ਉਸ ਨੇ ਜੋਸ਼ ਹੇਜ਼ਲਵੁਡ ਤੇ ਮਿਸ਼ੇਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਨਿਊਜ਼ੀਲੈਂਡ ਨੂੰ 162 ਦੌੜਾਂ ’ਤੇ ਸਮੇਟ ਦਿੱਤਾ। ਸਵੇਰ ਦੇ ਸੈਸ਼ਨ ’ਚ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ 84 ਦੌੜਾਂ ’ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ। ਹੇਜ਼ਲਵੁਡ ਨੇ ਸਲਾਮੀ ਬੱਲੇਬਾਜ਼ ਟਾਮ ਲਾਥਮ ਨੇ 38 ਤੇ ਵਿਲ ਯੰਗ ਨੇ 14 ਦੌੜਾਂ ਬਣਾਈਆਂ ਤੇ ਉਨ੍ਹਾਂ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਕੇਨ ਵਿਲੀਅਮਸਨ 17 ਦੌੜਾਂ, ਰਚਿਨ ਰਵਿੰਦਰ 4 ਦੌੜਾਂ ਤੇ ਡੈਰਿਲ ਮਿਸ਼ੇਲ 4 ਦੌੜਾਂ ਨੂੰ ਪੈਵੇਲੀਅਨ ਭੇਜ ਦਿੱਤਾ। ਟਾਮ ਬਲੰਡੇਲ 22 ਦੌੜਾਂ, ਗਲੇਨ ਫਿਲਿਪਸ 2 ਦੌੜਾਂ, ਮੈਟ ਹੈਨਰੀ 29 ਦੌੜਾਂ, ਕਪਤਾਨ ਟਿਮ ਸਾਊਥੀ 26 ਦੌੜਾਂ ਬਣਾ ਕੇ ਆਊਟ ਹੋਏ। ਨਿਊਜ਼ੀਲੈਂਡ ਦੀ ਪੂਰੀ ਟੀਮ 45.2 ਓਵਰਾਂ ’ਚ 162 ਦੌੜਾਂ ’ਤੇ ਸਿਮਟ ਗਈ। ਆਸਟ੍ਰੇਲੀਆ ਜੋਸ਼ ਹੇਜ਼ਲਵੁਡ ਨੂੰ 5 ਵਿਕਟਾਂ ਮਿਲੀਆਂ। ਮਿਸ਼ੇਲ ਸਟਾਰਕ ਨੇ 3 ਵਿਕਟਾਂ ਲਈਆਂ। ਪੈਟ ਕਮਿੰਸ ਤੇ ਕੈਮਰਨ ਗ੍ਰੀਨ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਸ਼ੁਰੂਆਤ ਵੀ ਖਰਾਬ ਰਹੀ ਤੇ ਉਸ ਨੇ 32 ਦੇ ਸਕੋਰ ’ਤੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ। ਸਟੀਵ ਸਮਿਥ 11, ਉਸਮਾਨ ਖਵਾਜ਼ਾ 16 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਟ੍ਰੈਵਿਸ ਹੈੱਡ 21 ਦੌੜਾਂ, ਕੈਮਰਨ ਗ੍ਰੀਨ 25 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਮਾਰਨਸ ਲਾਬੂਸ਼ੇਨ ਨੇ 90 ਦੌੜਾਂ ਦੀ ਪਾਰੀ ਖੇਡੀ। ਨਾਥਨ ਲਿਓਨ 20 ਦੌੜਾਂ, ਐਲਕਸ ਕੈਰੀ 14 ਦੌੜਾਂ, ਮਿਸ਼ੇਲ ਸਟਾਰਕ 28 ਦੌੜਾਂ ਤੇ ਪੈਟ ਕਮਿੰਸ 23 ਦੌੜਾਂ ਬਣਾ ਕੇ ਆਊਟ ਹੋਏ। ਆਸਟ੍ਰੇਲੀਆ ਪਹਿਲੀ ਪਾਰੀ ’ਚ 256 ਦੌੜਾਂ ਹੀ ਬਣਾ ਸਕੀ। ਹਾਲਾਂਕਿ ਉਸ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 94 ਦੌੜਾਂ ਦੀ ਬੜ੍ਹਤ ਮਿਲ ਗਈ। ਨਿਊਜ਼ੀਲੈਂਡ ਵੱਲੋਂ ਮੈਟ ਹੈਨਰੀ ਨੇ 7 ਵਿਕਟਾਂ ਲਈਆਂ। ਟਿਮ ਸਾਊਥੀ, ਬੇਨ ਸੀਅਰਸ ਤੇ ਗਲੇਨ ਫਿਲਿਪਸ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

Add a Comment

Your email address will not be published. Required fields are marked *