ਆਕਲੈਂਡ ਦੀ ਨਿਕੋਲਾ ਚੇਨ ਨੇ ਹਾਸਿਲ ਕੀਤੀ ਸ਼ਾਨਦਾਰ ਨੌਕਰੀ

ਆਕਲੈਂਡ – ਆਕਲੈਂਡ ਦੀ ਨਿਕੋਲਾ ਚੇਨ ਦੀ ਜੋ ਨਵੀਂ ਨੌਕਰੀ ਲੱਗੀ ਹੈ, ਸੱਚਮੁੱਚ ਹੀ ਸਭ ਤੋਂ ਵਧੀਆ ਵਿੱਚੋਂ ਵਧੀਆ ਕਹੀ ਜਾ ਸਕਦੀ ਹੈ, ਉਸਨੂੰ ਕੇਐਫਸੀ ਲਈ ਟੇਸਟ ਟੈਸਟਰ ਦੀ ਨੌਕਰੀ ਮਿਲੀ ਹੈ। ਇਸ ਨੌਕਰੀ ਦੇ ਇਸ਼ਤਿਹਾਰ ਨੂੰ ਕਰੀਬ 70,000 ਲੋਕਾਂ ਨੇ ਦੇਖਿਆ ਸੀ ਤੇ ਇਸਨੂੰ ਹਾਸਿਲ ਕਰਨ ਲਈ ਕਰੀਬ 900 ਜਣਿਆਂ ਨੇ ਅਪਲਾਈ ਕਰਨਾ ਸੀ। ਨਿਕੋਲਾ ਦੀ ਡਿਊਟੀ ਕੇਐਫਸੀ ਲਈ ਬਨਣ ਵਾਲੇ ਭੋਜਨ ਵਿੱਚ ਸੁਆਦ, ਕਰੰਚ, ਤਾਜਾਪਣ ਤੇ ਮਸਾਲਿਆਂ ਦੇ ਸੁਮੇਲ ਨੂੰ ਪਹਿਚਾਨਣਾ ਹੈ ਤੇ ਉਸਦਾ ਕਹਿਣਾ ਹੈ ਕਿ ਸੱਚਮੁੱਚ ਇਹ ਉਸਦੀ ਡਰੀਮ ਜੋਬ ਹੈ। ਨਿਕੋਲਾ ਨੂੰ ਜੋਬ ਹਾਸਿਲ ਕਰਨ ਲਈ ਖਾਣ-ਪੀਣ ਦੇ ਕਈ ਸਖਤ ਇਮਤਿਹਾਨਾਂ ‘ਚੋਂ ਗੁਜਰਣਾ ਪਿਆ।

Add a Comment

Your email address will not be published. Required fields are marked *