3 ਸਾਲਾ ਬੱਚੀ ਨੂੰ ਫ਼ੋਨ ਚਲਾਉਣਾ ਪਿਆ ਭਾਰੀ, ਅਚਾਨਕ ਫਟੀ ਬੈਟਰੀ

ਗੁਰਦਾਸਪੁਰ – ਗੁਰਦਾਸਪੁਰ ਦੇ ਪਿੰਡ ਹਰਦੋਬਥਵਾਲਾ ’ਚ ਇਕ 3 ਸਾਲਾ ਬੱਚੀ ਦੇ ਹੱਥ ’ਚ ਵੀਡੀਓ ਵੇਖਦੇ ਸਮੇਂ ਮੋਬਾਇਲ ਫ਼ੋਨ ਦੀ ਬੈਟਰੀ ਫੱਟ ਗਈ, ਜਿਸ ਕਾਰਨ ਕੱਪੜਿਆਂ ਨੂੰ ਅੱਗ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਜਾਣਕਾਰੀ ਦਿੰਦਿਆਂ ਬੱਚੀ ਦਿਵਿਆ ਦੀ ਮਾਤਾ ਸਪਨਾ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਉਹ ਕੰਮ ਕਰ ਰਹੀ ਸੀ ਤੇ ਉਸ ਦੀ ਬੱਚੀ ਫ਼ੋਨ ’ਤੇ ਵੀਡੀਓ ਦੇਖ ਰਹੀ ਸੀ। ਇਸ ਦੌਰਾਨ ਅਚਾਨਕ ਫ਼ੋਨ ਦੀ ਬੈਟਰੀ ਫਟਣ ਕਾਰਨ ਧਮਾਕਾ ਹੋਇਆ ਤੇ ਬੱਚੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ।

ਅੱਗ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਡਾਕਟਰ ਅਨੁਸਾਰ ਬੱਚੀ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Add a Comment

Your email address will not be published. Required fields are marked *