ਅੰਬਾਨੀ ਦੇ ਪੁੱਤ ਦੀ ਮਹਿੰਗੀ ਘੜੀ ਦੇ ਦੀਵਾਨੇ ਹੋਏ ਫੇਸਬੁੱਕ ਦੇ CEO ਮਾਰਕ

ਮੁੰਬਈ : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ‘ਚ ਸ਼ਾਮਲ ਹੋਣ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ। ਮੇਟਾ (ਫੇਸਬੁੱਕ) ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ ਨੇ ਇਸ ਈਵੈਂਟ ‘ਚ ਕਾਫ਼ੀ ਸਮਾਂ ਬਿਤਾਇਆ। ਅਨੰਤ ਅੰਬਾਨੀ ਤੇ ਰਾਧਿਕਾ ਦਾ ਪ੍ਰੀ-ਵੈਡਿੰਗ ਫੈਸਟੀਵਲ ਗੁਜਰਾਤ ਦੇ ਜਾਮਨਗਰ ‘ਚ 1 ਤੋਂ 3 ਮਾਰਚ ਤੱਕ ਮਨਾਇਆ ਗਿਆ, ਜਿਸ ਸਿਰਫ ਬਾਲੀਵੁੱਡ ਹੀ ਨਹੀਂ ਸਗੋਂ ਜਾਮਨਗਰ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨਾਲ ਗੂੰਜਿਆ। ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਸਾਰੇ ਬਾਲੀਵੁੱਡ ਸਿਤਾਰੇ ਅਤੇ ਕਈ ਮਸ਼ਹੂਰ ਹਸਤੀਆਂ ਵੀ ਗੁਜਰਾਤ ਦੇ ਜਾਮਨਗਰ ਪਹੁੰਚੇ ਸਨ। ਇਸ ਦੌਰਾਨ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਵੀ ਸਮਾਰੋਹ ‘ਚ ਸ਼ਾਮਲ ਹੋਏ ਸਨ। 

ਮਾਰਕ ਜ਼ੁਕਰਬਰਗ ਅਨੰਤ ਅੰਬਾਨੀ ਦੀ ਘੜੀ ਦੇਖ ਕੇ ਹੈਰਾਨ ਰਹਿ ਗਏ, ਜਿਸ ਦੀ ਕੁੱਲ ਲਾਗਤ 14 ਕਰੋੜ ਰੁਪਏ ਹੈ। ਦੱਸਿਆ ਗਿਆ ਕਿ ਅਨੰਤ ਅੰਬਾਨੀ ਨੂੰ ਘੜੀਆਂ ਦਾ ਬਹੁਤ ਸ਼ੌਕ ਹੈ, ਇਸੇ ਲਈ ਉਹ ਆਪਣੀਆਂ ਮਹਿੰਗੀਆਂ ਘੜੀਆਂ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਜਾਮਨਗਰ ‘ਚ ਅਨੰਤ ਅੰਬਾਨੀ ਦੇ ਫੰਕਸ਼ਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਮੇਟਾ ਦੇ ਸੀ, ਈ. ਓ. ਮਾਰਕ ਜ਼ੁਕਰਬਰਗ ਨੂੰ ਅਨੰਤ ਅੰਬਾਨੀ ਦੀ ਹੱਥ ਘੜੀ ਤੋਂ ਜਾਣਕਾਰੀ ਲੈਂਦੇ ਦੇਖਿਆ ਜਾ ਸਕਦਾ ਹੈ। ਜ਼ੁਕਰਬਰਗ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ ਵੀ ਅਨੰਤ ਅੰਬਾਨੀ ਦੀ ਘੜੀ ਨੂੰ ਬਹੁਤ ਧਿਆਨ ਨਾਲ ਦੇਖ ਰਹੀ ਹੈ।

ਅਨੰਤ ਅੰਬਾਨੀ ਨੇ ਆਪਣੇ ਵਿਆਹ ਦੇ ਮੌਕੇ ‘ਤੇ ਬਹੁਤ ਮਹਿੰਗੀ ਔਡਮਰਸ ਪਿਗੌਟ ਰਾਇਲ ਓਕ ਘੜੀ ਪਾਈ ਹੋਈ ਸੀ। ਜਾਣਕਾਰੀ ਮੁਤਾਬਕ, ਇਸ ਦੀ ਕੀਮਤ 14 ਕਰੋੜ ਰੁਪਏ ਹੈ। ਅਨੰਤ ਮਹਿੰਗੀਆਂ ਘੜੀਆਂ ਦਾ ਸ਼ੌਕੀਨ ਹੈ, ਇਸ ਤੋਂ ਪਹਿਲਾਂ ਉਸਨੇ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (NMACC) ‘ਚ ਆਯੋਜਿਤ ਇੱਕ ਸਮਾਗਮ ‘ਚ 18 ਕਰੋੜ ਰੁਪਏ ਦੀ ਪਾਟੇਕ ਫਿਲਿਪ ਕਲਾਈ ਘੜੀ ਪਹਿਨੀ ਸੀ। ਵਿਸ਼ੇਸ਼ ਆਰਡਰ ਵਾਲੀ ਗੁੱਟ ਘੜੀ ਨੂੰ ਬਣਾਉਣ ‘ਚ ਲਗਭਗ 100,000 ਘੰਟੇ ਲੱਗੇ।

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਇੱਥੇ ਪਹੁੰਚੀਆਂ ਸਨ। ਬਿਲ ਗੇਟਸ, ਪੌਪ ਸਟਾਰ ਰਿਹਾਨਾ ਸਮੇਤ ਦਰਜਨ ਤੋਂ ਵੱਧ ਸੈਲੇਬਸ ਇੱਥੇ ਪਹੁੰਚੇ ਸਨ। ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਸੈਫ ਅਲੀ ਖ਼ਾਨ, ਰਣਬੀਰ ਕਪੂਰ, ਰਣਵੀਰ ਸਿੰਘ, ਟਾਈਗਰ ਸ਼ਰਾਫ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਵਰਗੇ ਬਾਲੀਵੁੱਡ ਦੇ ਸਾਰੇ ਚੋਟੀ ਦੇ ਸਿਤਾਰੇ ਸ਼ਾਮਲ ਸਨ।

ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ‘ਚ ਕ੍ਰਿਕਟ ਸਿਤਾਰਿਆਂ ਦਾ ਭਾਰੀ ਇਕੱਠ ਸੀ। ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਸਮੇਤ ਕਈ ਸਟਾਰ ਖਿਡਾਰੀ ਜਾਮਨਗਰ ਪਹੁੰਚੇ ਸਨ। ਰਾਜਨੀਤਿਕ ਨੇਤਾ ਊਧਵ ਠਾਕਰੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ ਕਈ ਮੰਤਰੀ ਇੱਥੇ ਪਹੁੰਚੇ ਸਨ।

Add a Comment

Your email address will not be published. Required fields are marked *