ਗੁਆਂਢੀ ਦੇਸ਼ ਦੀ ਹਾਨੀਆ ਆਮਿਰ ਨੂੰ ਦਿਲ ਹਾਰੇ ਗਾਇਕ ਪ੍ਰਭ ਬੈਂਸ ਤੇ ਬੰਟੀ ਬੈਂਸ

ਮੁੰਬਈ – ਹਾਨੀਆ ਆਮਿਰ ਭਾਰਤ ’ਚ ਜ਼ਿਆਦਾ ਮਸ਼ਹੂਰ ਨਹੀਂ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ’ਚ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਉਹ ਪਾਕਿਸਤਾਨ ਫ਼ਿਲਮ ਇੰਡਸਟਰੀ ’ਚ ਸਭ ਤੋਂ ਵਧ ਪਸੰਦ ਕੀਤੀਆਂ ਜਾਣ ਵਾਲੀਆਂ ਅਦਾਕਾਰਾਂ ’ਚੋਂ ਇਕ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਹਾਨੀਆ ਆਮਿਰ ਨੂੰ ਇੰਸਟਾਗ੍ਰਾਮ ਉੱਪਰ ਫਾਲੋ ਵੀ ਕਰਦੇ ਹਨ, ਜਿਸ ‘ਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਉਸ ਨੂੰ ਫਾਲੋ ਕਰਦੇ ਹਨ।

ਹਾਲ ਹੀ ‘ਚ ਹਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਸ ਦਾ ਪੰਜਾਬੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਉਹ ਇਨ੍ਹਾਂ ਤਸਵੀਰਾਂ ‘ਚ ਪੰਜਾਬੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ, ਜੋ ਫੈਨਜ਼ ਲਈ ਖਿੱਚ ਦਾ ਕੇਂਦਰ ਬਣਿਆ ਹੈ। ਉਸ ਦੇ ਇਸ ਲੁੱਕ ਦੀ ਫੈਨਜ਼ ਵੀ ਰੱਜ ਕੇ ਤਾਰੀਫ਼ ਕਰ ਰਹੇ ਹਨ।

ਦੱਸ ਦਈਏ ਕਿ ਗੁਆਂਢੀ ਦੇਸ਼ ਦੀ ਹਾਨੀਆ ਦੀ ਖ਼ੂਬਸੂਰਤੀ ਨੂੰ ਵੇਖ ਕੇ ਪ੍ਰਸਿੱਧ ਗੀਤਕਾਰ ਬੰਟੀ ਬੈਂਸ ਵੀ ਕੁਮੈਂਟ ਕਰਨੋ ਖ਼ੁਦ ਨੂੰ ਰੋਕ ਨਾ ਸਕੇ। ਉਨ੍ਹਾਂ ਨੇ ਹਾਨੀਆ ਦੀਆਂ ਤਸਵੀਰਾਂ ਹੇਠਾਂ ਕੁਮੈਂਟ ਕਰਕੇ ਹੋਏ ‘ਹਾਰਟ’ ਵਾਲਾ ਇਮੋਜ਼ੀ ਬਣਾਇਆ ਹੈ। ਇਸ ਤੋਂ ਇਲਾਵਾ ਪੰਜਾਬੀ ਗਾਇਕ ਪ੍ਰਭ ਬੈਂਸ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਕੁਮੈਂਟ ਕਰਦਿਆਂ ਲਿਖਿਆ- ‘Can’t believe 🥹 Thnku favourite 🫠’।

ਹਾਨੀਆ ਦਾ ਜਨਮ 1997 ’ਚ ਰਾਵਲਪਿੰਡੀ, ਪਾਕਿਸਤਾਨ ’ਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਜਦੋਂ ਉਹ ਕਾਲਜ ’ਚ ਸੀ, ਉਸ ਨੇ ਰੋਮਾਂਟਿਕ ਕਾਮੇਡੀ ਫ਼ਿਲਮ ‘ਜਾਨਮ’ ਲਈ ਆਡੀਸ਼ਨ ਦਿੱਤਾ। ਫਿਰ ਉਸ ਨੇ 19 ਸਾਲ ਦੀ ਉਮਰ ’ਚ ਇਸ ਫ਼ਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਉਸ ਨੂੰ ਸੀਰੀਜ਼ ‘ਤਿਤਲੀ’ ਤੋਂ ਵੱਡੀ ਪਛਾਣ ਮਿਲੀ, ਜਿਸ ’ਚ ਉਸ ਨੇ ਇਕ ਬੇਵਫ਼ਾ ਔਰਤ ਦੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਹ ‘ਫਿਰ ਵਹੀ ਮੁਹੱਬਤ’ ਤੇ ‘ਵਿਸਾਲ’ ਵਰਗੇ ਸ਼ੋਅਜ਼ ’ਚ ਵੀ ਨਜ਼ਰ ਆਈ। ਉਨ੍ਹਾਂ ਨੇ ‘ਜਬਕੀ ਨਾ ਮਾਲੂਮ’, ‘ਅਫਰਾਦ 2’ ਤੇ ‘ਪਰਵਾਜ਼’ ਵਰਗੀਆਂ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ।

ਹਾਲਾਂਕਿ ਉਸ ਦੇ ਕਰੀਅਰ ’ਚ ਇਕ ਮੋੜ ਟੀ. ਵੀ. ਸ਼ੋਅ ‘ਮੇਰੇ ਹਮਸਫ਼ਰ’ ਤੋਂ ਆਇਆ, ਜਿਸ ਨੇ ਉਸ ਨੂੰ ਬਹੁਤ ਪ੍ਰਸਿੱਧੀ ਦਿੱਤੀ। ਪਾਕਿਸਤਾਨ ’ਚ ਟੀ. ਆਰ. ਪੀ. ਦੇ ਲਿਹਾਜ਼ ਨਾਲ ਇਹ ਸ਼ੋਅ ਟਾਪ ’ਤੇ ਸੀ। ਇਸ ਸ਼ੋਅ ’ਚ ਉਨ੍ਹਾਂ ਨਾਲ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਫਰਹਾਨ ਸਈਦ ਵੀ ਨਜ਼ਰ ਆਏ। ਪਾਕਿਸਤਾਨ ਦੇ ਨਾਲ-ਨਾਲ ਭਾਰਤ, ਬੰਗਲਾਦੇਸ਼ ਤੇ ਨੇਪਾਲ ’ਚ ਵੀ ਇਸ ਨੂੰ ਵੱਡੇ ਪੱਧਰ ’ਤੇ ਦੇਖਿਆ ਗਿਆ ਹੈ। ਹਾਨੀਆ ਇਨ੍ਹੀਂ ਦਿਨੀਂ ਸ਼ੋਅ ‘ਮੁਝੇ ਪਿਆਰ ਹੁਆ ਥਾ’ ’ਚ ਨਜ਼ਰ ਆ ਰਹੀ ਹੈ।

Add a Comment

Your email address will not be published. Required fields are marked *