ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ
November 24, 2022
![](http://mehakewattan.com/wp-content/uploads/2022/11/10_41_044662986sidhu3-ll.jpg)
ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਦਾ ਕੁਝ ਦਿਨ ਪਹਿਲਾਂ ਗੀਤ ‘ਵਾਰ’ ਰਿਲੀਜ਼ ਹੋਇਆ ਸੀ, ਜਿਸ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ। ਸਿੱਧੂ ਦੀ ਮੌਤ ਮਗਰੋਂ ਹੁਣ ਤਕ ਉਸ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਪਹਿਲਾਂ ‘ਐੱਸ. ਵਾਈ. ਐੱਲ.’ ਤੇ ਦੂਜਾ ‘ਵਾਰ’। ਹੁਣ ਸਿੱਧੂ ਮੂਸੇ ਵਾਲਾ ਦੇ ਤੀਜੇ ਗੀਤ ਦਾ ਐਲਾਨ ਵੀ ਹੋ ਚੁੱਕਾ ਹੈ। ਸਿੱਧੂ ਦੇ ਤੀਜੇ ਗੀਤ ਦਾ ਨਾਂ ‘ਮੇਰਾ ਨਾਂ’ (ਮਾਈ ਨੇਮ) ਹੈ। ਇਸ ਗੀਤ ਨੂੰ ਸਿੱਧੂ ਮੂਸੇ ਵਾਲਾ ਨਾਲ ਬੁਰਨਾ ਬੁਆਏ ਨੇ ਵੀ ਗਾਇਆ ਹੈ। ਇਸ ਗੱਲ ਦੀ ਜਾਣਕਾਰੀ ਸਿੱਧੂ ਦੇ ਮਿੱਤਰ ਸਟੀਲ ਬੈਂਗਲਜ਼ ਨੇ ਦਿੱਤੀ ਹੈ। ਸਿੱਧੂ ਦੇ ਮਾਤਾ-ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਸਟੀਲ ਬੈਂਗਲਜ਼ ਨੇ ਲਿਖਿਆ, ‘‘ਸਿੱਧੂ ਅਸੀਂ ਤੈਨੂੰ ਬਹੁਤ ਯਾਦ ਕਰਦੇ ਹਾਂ, ਅਸੀਂ ਮਾਤਾ-ਪਿਤਾ ਨਾਲ ਸਮਾਂ ਬਤੀਤ ਕੀਤਾ। ਮੈਂ ਤੇ ਬੁਰਨਾ ਬੁਆਏ ਨੇ ‘ਮੇਰਾ ਨਾਂ’ (ਮਾਈ ਨੇਮ) ਗੀਤ ਪੂਰਾ ਕਰ ਲਿਆ ਹੈ, ਜੋ ਤੂੰ ਸ਼ੁਰੂ ਕੀਤਾ ਸੀ। ਦੁਨੀਆ ਨੂੰ ਸੁਣਾਉਣ ਲਈ ਗੀਤ ਪੂਰੀ ਤਰ੍ਹਾਂ ਤਿਆਰ ਹੈ।’’