ਉੱਡਦੇ ਜਹਾਜ਼ ‘ਚ ਡਾਇਪਰ ਨੂੰ ਸਮਝਿਆ ‘ਬੰਬ’, ਮਚੀ ਹਫ਼ੜਾ-ਦਫ਼ੜੀ

ਅਮਰੀਕਾ ਦੇ ਪਨਾਮਾ ਸਿਟੀ ਤੋਂ ਫਲੋਰੀਡਾ ਦੇ ਟੈਂਪਾ ਸ਼ਹਿਰ ਲਈ ਉਡਾਣ ਭਰਨ ਵਾਲੇ ਇਕ ਜਹਾਜ਼ ‘ਚ ”ਡਾਇਪਰ” ਹੋਣ ਕਾਰਨ ਹਲਚਲ ਮਚ ਗਈ। ਡਾਇਪਰ ਨੂੰ ਬੰਬ ਸਮਝਣ ਦੇ ਕਾਰਨ ਪੈਦਾ ਹੋਈ ਹਲਚਲ ਕਾਰਨ ਜ਼ਹਾਜ਼ ਨੂੰ ਜਲਦਬਾਜ਼ੀ ‘ਚ ਟੋਕੁਮੇਨ ਇੰਟਰਨੈਸ਼ਨਲ ਏਅਰਪੋਰਟ ‘ਤੇ ਪਰਤਣਾ ਪਿਆ। ਹਾਲਾਂਕਿ, ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਸ ਚੀਜ਼ ਨੂੰ ਬੰਬ ਸਮਝਿਆ ਜਾ ਰਿਹਾ ਸੀ, ਉਹ ਅਸਲ ਵਿੱਚ ਇੱਕ ਬਾਲਗ ਦਾ ਡਾਇਪਰ ਸੀ। ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪਨਾਮਾ ਸਿਟੀ ਹਵਾਈ ਅੱਡੇ ‘ਤੇ ਵਾਪਸ ਉਤਰਨਾ ਪਿਆ।

ਪਨਾਮਾ ਦੀ ਸਿਵਲ ਐਰੋਨਾਟਿਕਸ ਅਥਾਰਟੀ ਨੇ ਐਕਸ (ਟਵਿਟ) ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਡਾਣ ਬੋਇੰਗ 737-800 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਹਵਾਈ ਅੱਡੇ ‘ਤੇ ਉਤਰਿਆ ਗਿਆ। ਉਡਾਣ ਨੂੰ ਇਕ ਵੱਖਰੇ ਹਵਾਈ ਅੱਡੇ ‘ਤੇ ਲਿਜਾਇਆ ਗਿਆ, ਜਿੱਥੇ 144 ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ। ਇਸ ਤੋਂ ਬਾਅਦ ਵਿਸਫੋਟਕ ਵਿਰੋਧੀ ਟੀਮ ਵਲੋਂ ਜਹਾਜ਼ ਦੀ ਤਲਾਸ਼ੀ ਲਈ ਗਈ।

ਹਵਾਈ ਅੱਡੇ ਦੇ ਸੁਰੱਖਿਆ ਦਲ ਦੇ ਮੁਖੀ ਜੋਸ ਕਾਸਤਰੋ ਨੇ ਕਿਹਾ ਕਿ ਜਹਾਜ਼ ਦੇ ਟਾਇਲਟ ਵਿੱਚੋਂ ਇੱਕ ਸ਼ੱਕੀ ਚੀਜ਼ ਮਿਲੀ, ਜੋ ਕਿਸੇ ਬਾਲਗ ਦਾ ਡਾਇਪਰ ਸੀ। ਕਾਸਤਰੋ ਨੇ ਕਿਹਾ, “ਸਾਡੇ ਕੋਲ ਇੱਕ ਸੁਰੱਖਿਅਤ ਰਨਵੇ ਸੀ, ਜਿੱਥੇ ਪੁਲਸ ਦੇ ਵਿਸ਼ੇਸ਼ ਕੁੱਤਿਆਂ ਦੀ ਟੀਮ ਅਤੇ ਵਿਸ਼ੇਸ਼ ਬਲਾਂ ਨੇ ਸ਼ੱਕੀ ਵਸਤੂ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਪਤਾ ਲਗਾਇਆ ਕਿ ਇਹ ਇੱਕ ਬਾਲਗ ਦਾ ਡਾਇਪਰ ਸੀ।” 

Add a Comment

Your email address will not be published. Required fields are marked *