ਭਾਰਤ ਰਤਨ ‘ਪੀ. ਵੀ. ਨਰਸਿੰਮ੍ਹਾ ਰਾਓ’ ਦੀ ਜ਼ਿੰਦਗੀ ’ਤੇ ਬਣੇਗੀ ਸੀਰੀਜ਼ ‘ਹਾਫ਼ ਲਾਇਨ’

ਮੁੰਬਈ – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿੰਮ੍ਹਾ ਰਾਓ ਨੂੰ ਦੇਸ਼ ਦੀ ਆਰਥਿਕਤਾ ਨੂੰ ਬਦਲਣ ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ 1991 ਤੋਂ 1996 ਤੱਕ ਦੇ ਉਨ੍ਹਾਂ ਦੇ ਕਾਰਜਕਾਲ ਤੇ ਉਨ੍ਹਾਂ ਦੇ ਯੋਗਦਾਨ ਨੂੰ ਵੀ ਸਨਮਾਨਿਤ ਕਰਦਾ ਹੈ। ਅਹਾ ਸਟੂਡੀਓਜ਼ ਤੇ ਐਪਲਾਜ਼ ਐਂਟਰਟੇਨਮੈਂਟ ਨੇ ਪ੍ਰਧਾਨ ਮੰਤਰੀ ਦੇ ਜੀਵਨ ’ਤੇ ਆਧਾਰਿਤ ਬਾਇਓਪਿਕ ‘ਹਾਫ ਲਾਇਨ’ ਲਈ ਆਪਣੇ ਸਹਿਯੋਗ ਦਾ ਐਲਾਨ ਕੀਤਾ ਸੀ। ਵਿਨੈ ਸੀਤਾਪਤੀ ਦੁਆਰਾ ਲਿਖੀ ਕਿਤਾਬ ‘ਹਾਫ ਲਾਇਨ’ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਵਿਜੇਤਾ ਪ੍ਰਕਾਸ਼ ਝਾਅ ਕਰਨਗੇ। ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਫਿਲਮ ਦੀ ਪ੍ਰੀਮੀਅਮ ਪੈਨ ਇੰਡੀਆ ਸੀਰੀਜ਼ ਹਿੰਦੀ, ਤੇਲਗੂ ਤੇ ਤਾਮਿਲ ਭਾਸ਼ਾਵਾਂ ’ਚ ਰਿਲੀਜ਼ ਹੋਣ ਵਾਲੀ ਹੈ।

Add a Comment

Your email address will not be published. Required fields are marked *