ਸ਼ੇਅਰ ਬਾਜ਼ਾਰ ਤੋਂ ਡਿਲਿਸਟ ਹੋਵੇਗੀ ਅਨਿਲ ਅੰਬਾਨੀ ਦੀ Reliance Capital
![](http://mehakewattan.com/wp-content/uploads/2024/02/2024_2image_17_58_449572373reliance1-ll.jpg)
ਨਵੀਂ ਦਿੱਲੀ – ਸ਼ੇਅਰ ਬਾਜ਼ਾਰ ’ਚ ਕੰਮ ਕਰਨ ਵਾਲੇ ਨਿਵੇਸ਼ਕਾਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਕਾਰੋਬਾਰੀ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੀ ਕੰਪਨੀ ਰਿਲਾਇੰਸ ਕੈਪੀਟਲ ਸ਼ੇਅਰ ਬਾਜ਼ਾਰ ਤੋਂ ਡਿਲਿਸਟ ਹੋਣ ਵਾਲੀ ਹੈ। ਕੰਪਨੀ ਵੱਲੋਂ ਬੁੱਧਵਾਰ ਨੂੰ ਐਕਸਚੇਂਜ ਫਾਇਲਿੰਗ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ, ਰਿਲਾਇੰਸ ਕੈਪੀਟਲ ਦਿਵਾਲੀਆ ਪ੍ਰਕਿਰਿਆ ਤੋਂ ਲੰਘ ਰਹੀ ਹੈ।
ਦੱਸ ਦੇਈਏ ਕਿ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ’ਚ ਕੰਪਨੀ ਨੇ ਕਿਹਾ ਕਿ ਐੱਨ.ਸੀ.ਐੱਲ.ਟੀ. ਵੱਲੋਂ ਕੰਪਨੀ ਦੇ ਰਿਜ਼ਾਲਿਊਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪਿੱਛੋਂ ਕੰਪਨੀ ਆਪਣੇ ਮੌਜੂਦਾ ਸਟਾਕਸ ਨੂੰ ਸ਼ੇਅਰ ਬਾਜ਼ਾਰ ਤੋਂ ਹਟਾਉਣ ’ਤੇ ਵਿਚਾਰ ਕਰ ਰਹੀ ਹੈ। ਇਹ ਕਦਮ ਆਉਣ ਵਾਲੇ ਨਿਵੇਸ਼ਕ ਵੱਲੋਂ ਕੰਪਨੀ ’ਚ ਘੱਟੋ ਘੱਟ ਸ਼ੇਅਰ ਹੋਲਡਿੰਗ ਹਾਸਲ ਕਰਨ ਲਈ ਲਿਆ ਗਿਆ ਹੈ।
ਸੇਬੀ ਦੇ ਸਟਾਕ ਦੇ ਡਿਲਿਸਟਿੰਗ ਤੇ ਐੱਨ.ਸੀ.ਐੱਲ.ਟੀ. ਦੇ ਨਿਯਮਾਂ ਮੁਤਾਬਕ ਹੀ ਰਿਲਾਇੰਸ ਕੈਪੀਟਲ ਦੇ ਸ਼ੇਅਰ ਨੂੰ ਡਿਲਿਸਟ ਕੀਤਾ ਜਾਵੇਗਾ। ਲਿਕਵਿਡੇਸ਼ਨ ਦੇ ਸਮੇਂ ਰਿਲਾਇੰਸ ਕੈਪੀਟਲ ਦੇ ਸ਼ੇਅਰਧਾਰਕਾਂ ਦੀ ਇਕਵਿਟੀ ਵੈਲਿਊ ਨੂੰ ਜ਼ੀਰੋ ਮੰਨਿਆ ਜਾਵੇਗਾ। ਇਸ ਦਾ ਭਾਵ ਹੈ ਕਿ ਡਿਲਿਸਟਿੰਗ ਲਈ ਸ਼ੇਅਰਧਾਕਾਂ ਨੂੰ ਕਿਸੇ ਵੀ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)