ਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ‘ਤੇ ਪਾਈ ਸੀ ਖ਼ਾਸ ਆਊਟਫਿੱਟ

ਨਵੀਂ ਦਿੱਲੀ: ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜਦੋਂ ਸ਼ਾਮ ਹੋਈ ਤਾਂ ਲਾੜਾ-ਲਾੜੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਖ਼ੂਬ ਪਿਆਰ ਮਿਲਿਆ। ਵਿਆਹ ਤੋਂ ਬਾਅਦ ਵੀ ਇਹ ਜੋੜਾ ਆਪਣੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੀਆਂ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਿਹਾ ਹੈ।

ਦੱਸ ਦਈਏ ਕਿ ਮੰਗਲਵਾਰ ਨੂੰ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ, ਜਿਸ ‘ਚ ਇਹ ਜੋੜਾ ਪੰਜਾਬੀ ਲੁੱਕ ‘ਚ ਨਜ਼ਰ ਆ ਰਿਹਾ ਹੈ। ਰਕੂ ਸੰਤਰੀ ਅਤੇ ਗੁਲਾਬੀ ਰੰਗ ਦੇ ਫੁਲਕਾਰੀ ਲਹਿੰਗਾ ‘ਚ ਬਹੁਤ ਖੂਬਸੂਰਤ ਲੱਗ ਰਹੀ ਸੀ, ਜਦੋਂ ਕਿ ਜੈਕੀ ਵੀ ਗੁਲਾਬੀ ਅਤੇ ਕਰੀਮ ਰੰਗ ਦੇ ਕੁੜਤੇ ਪਜਾਮੇ ‘ਚ ਸੋਹਣਾ ਲੱਗ ਰਿਹਾ ਸੀ। ਹੁਣ ਕਪਲ ਡਿਜ਼ਾਈਨ ਨੇ ਆਊਟਫਿਟ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਇਸ ਨੂੰ ਕਿਵੇਂ ਅਤੇ ਕਿੰਨੇ ਘੰਟਿਆਂ ‘ਚ ਤਿਆਰ ਕੀਤਾ ਗਿਆ ਸੀ। ਆਓ ਜਾਣਦੇ ਹਾਂ ਰਕੁਲ ਦੇ ਮਹਿੰਦੀ ਪਹਿਰਾਵੇ ਦੇ ਵੇਰਵੇ।

ਦੱਸਣਯੋਗ ਹੈ ਕਿ ਰਕੁਲ ਪ੍ਰੀਤ ਸਿੰਘ ਦੀ ਮਹਿੰਦੀ ਸੈਰੇਮਨੀ ਦੀ ਆਊਟਫਿੱਟ ਨੂੰ ਮਸ਼ਹੂਰ ਡਿਜ਼ਾਈਨਰ ਅਰਪਿਤਾ ਮਹਿਤਾ ਨੇ ਡਿਜ਼ਾਈਨ ਕੀਤਾ ਸੀ। ਡਿਜ਼ਾਈਨਰ ਅਰਪਿਤਾ ਮਹਿਤਾ ਨੇ ਸੋਸ਼ਲ ਮੀਡੀਆ ‘ਤੇ ਇਸ ਆਊਟਫਿੱਟ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਅਰਪਿਤਾ ਦੀ ਪੂਰੀ ਟੀਮ ਮਿਲ ਕੇ ਇਸ ਨੂੰ ਬਣਾ ਰਹੀ ਹੈ ਅਤੇ ਇਸ ‘ਤੇ ਕਿੰਨੀ ਵਿਸਥਾਰ ਨਾਲ ਕੰਮ ਕੀਤਾ ਜਾ ਰਿਹਾ ਹੈ।

ਡਿਜ਼ਾਈਨਰ ਅਰਪਿਤਾ ਮਹਿਤਾ ਨੇ ਵੀ ਦੱਸਿਆ ਕਿ ਇਹ ਮਾਸਟਰਪੀਸ ਮਹੀਨਿਆਂ ਦੀ ਮਿਹਨਤ ਅਤੇ ਇੱਕ ਤੋਂ ਬਾਅਦ ਇੱਕ ਕਈ ਟਰਾਇਲਾਂ ਤੋਂ ਬਾਅਦ ਬਣਾਈ ਗਈ ਹੈ। ਰਕੁਲ ਦੇ ਇਸ ਡਿਜ਼ਾਈਨਰ ਫੁਲਕਾਰੀ ਲਹਿੰਗਾ ਨੂੰ ਬਣਾਉਣ ‘ਚ 680 ਘੰਟੇ ਲੱਗੇ ਹਨ। ਡਿਜ਼ਾਈਨਰ ਨੇ ਆਪਣੀ ਪੂਰੀ ਟੀਮ ਨਾਲ ਮਿਲ ਕੇ ਇਸ ਨੂੰ ਰਕੁਲ ਲਈ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਸੀ। ਇਸ ‘ਚ ਗੁਲਾਬੀ ਅਤੇ ਸੰਤਰੀ ਰੰਗ ਦੇ ਧਾਗਿਆਂ ਨਾਲ ਸੁਨਹਿਰੀ ਕਸਾਬ ਅਤੇ ਕਟਦਾਨਾ ਕਢਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਲਹਿੰਗਾ ‘ਚ ਮਿਰਰ ਵਰਕ ਵੀ ਕੀਤਾ ਗਿਆ ਹੈ।

Add a Comment

Your email address will not be published. Required fields are marked *