‘ਕੈਪਟਨ ਅਮਰੀਕਾ’ ਫੇਮ ਅਦਾਕਾਰ ਦੇ ਜਵਾਨ ਪੁੱਤ ਦੀ ਹੋਈ ਮੌਤ

ਨਵੀਂ ਦਿੱਲੀ : ‘ਕੈਪਟਨ ਅਮਰੀਕਾ: ਦਿ ਵਿੰਟਰ ਸੋਲਜਰ’ ਅਤੇ ‘ਫੋਰੈਸਟ ਗੰਪ’ ਵਰਗੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਅਦਾਕਾਰ ਗੈਰੀ ਸਿਨਿਸ ‘ਤੇ ਦੁੱਖਾਂ ਦਾ ਪਹਾੜ ਡਿੱਗਿਆ ਹੈ। ਅਮਰੀਕੀ ਅਦਾਕਾਰ ਗੈਰੀ ਸਿਨਿਸ ਦੇ 33 ਸਾਲਾ ਪੁੱਤਰ ਮੈਕਕੇਨਾ ਐਂਥਨੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੈਕਕੇਨਾ ਲੰਬੇ ਸਮੇਂ ਤੋਂ ਬੀਮਾਰ ਸਨ। ਪੁੱਤਰ ਦੇ ਦਿਹਾਂਤ ਦੀ ਜਾਣਕਾਰੀ ਖ਼ੁਦ ਗੈਰੀ ਸਿਨਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਗੈਰੀ ਸਿਨਿਸ ਦੇ ਪੁੱਤਰ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਦੱਸ ਦਈਏ ਕਿ 68 ਸਾਲਾ ਅਮਰੀਕੀ ਅਦਾਕਾਰ ਗੈਰੀ ਸਿਨਿਸ ਨੇ ਆਪਣੇ ਪੁੱਤਰ ਦੇ ਦਿਹਾਂਤ ਦੀ ਖ਼ਬਰ ਆਪਣੀ ਵੈੱਬਸਾਈਟ ‘ਗੈਰੀ ਸਿਨਾਈਜ਼ ਫਾਊਂਡੇਸ਼ਨ’ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 5 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਮੇਰੇ ਪੁੱਤਰ ਮੈਕ ਕੈਂਸਰ ਦੀ ਲੜਾਈ ਹਾਰ ਗਿਆ। ਮੈਕ ਸਿਨਿਸ ਦੀ ਮੌਤ 5 ਜਨਵਰੀ, 2024 ਨੂੰ ਹੋਈ ਸੀ। ਅਮਰੀਕੀ ਅਭਿਨੇਤਾ ਨੇ ਆਪਣੀ ਵੈੱਬਸਾਈਟ ‘ਤੇ ਲਿਖਿਆ, ‘8 ਅਗਸਤ, 2018 ਨੂੰ ਮੈਕ ਨੂੰ ਕੋਰਡੋਮਾ ਨਾਮਕ ਇੱਕ ਦੁਰਲੱਭ ਕੈਂਸਰ ਦਾ ਪਤਾ ਲੱਗਿਆ। ਇਹ ਬੀਮਾਰੀ ਰੀੜ੍ਹ ਦੀ ਹੱਡੀ ‘ਚ ਹੁੰਦੀ ਹੈ। ਅਮਰੀਕਾ ‘ਚ ਹਰ ਸਾਲ 300 ਤੋਂ ਵੱਧ ਲੋਕ ਇਸ ਤੋਂ ਪੀੜਤ ਹੁੰਦੇ ਹਨ।”

ਦੱਸਣਯੋਗ ਹੈ ਕਿ ਅਦਾਕਾਰ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੇਰੀ ਪਤਨੀ ਮੋਇਰਾ ਹੈਰਿਸ ਦੇ ਤੀਜੇ ਪੜਾਅ ਦੇ ਛਾਤੀ ਦੇ ਕੈਂਸਰ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਮੇਰੇ ਪੁੱਤਰ ਮੈਕ ਨੂੰ ਕੈਂਸਰ ਦਾ ਪਤਾ ਲੱਗਿਆ ਸੀ। ਮੇਰੀ ਪਤਨੀ ਦਾ ਕੈਂਸਰ ਤਾਂ ਠੀਕ ਹੋ ਗਿਆ ਸੀ ਪਰ ਪੁੱਤਰ ਦਾ ਕੈਂਸਰ ਪੂਰੇ ਸਰੀਰ ‘ਚ ਫੈਲ ਗਿਆ। ਆਪਣੇ ਪੁੱਤ ਦੇ ਕੈਂਸਰ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਲ 2018 ‘ਚ ਮੇਰੇ ਪੁੱਤ ਨੂੰ ਕੋਰਡੋਮਾ ਕੈਂਸਰ ਦਾ ਪਤਾ ਲੱਗਾ ਸੀ।

Add a Comment

Your email address will not be published. Required fields are marked *