ਚੋਰਾਂ ਨੇ ਜੀ.ਸੀ. ਚੈਟਰਜੀ ਦਾ ਪਦਮ ਭੂਸ਼ਣ ਕੀਤਾ ਚੋਰੀ

ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜੀ.ਸੀ. ਚੈਟਰਜੀ ਦਾ ਪਦਮ ਭੂਸ਼ਣ ਚੋਰੀ ਕਰਨ ਦੇ ਮਾਮਲੇ ‘ਚ ਦਿੱਲੀ ਪੁਲਸ ਨੇ ਇਕ ਔਰਤ ਸਣੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਿੱਲੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਰਵਣ ਕੁਮਾਰ, ਹਰੀ ਸਿੰਘ, ਰਿੰਕੀ ਦੇਵੀ, ਵੇਦ ਪ੍ਰਕਾਸ਼ ਤੇ ਪ੍ਰਸ਼ਾਂਤ ਵਿਸ਼ਵਾਸ ਵਜੋਂ ਹੋਈ ਹੈ ਜੋ ਮਦਨਪੁਰ ਖਾਦਰ ਦੇ ਰਹਿਣ ਵਾਲੇ ਹਨ। 

ਪੁਲਸ ਮੁਤਾਬਕ ਵਿਸ਼ਵਾਸ ਇਕ ਜੌਹਰੀ ਹੈ ਜਿਸ ਨੇ ਕਥਿਤ ਤੌਰ ‘ਤੇ ਇਹ ਤਮਗਾ ਖਰੀਦਿਆ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਰੀ ਸਿੰਘ, ਰਿੰਕੀ ਦੇਵੀ ਅਤੇ ਵੇਦ ਪ੍ਰਕਾਸ਼ ਇਹ ਤਮਗਾ ਵੇਚਣ ਲਈ ਇਖ ਜੌਹਰੀ ਦਲੀਪ ਕੋਲ ਗਏ ਸਨ। ਦਲੀਪ ਨੇ ਇਹ ਤਮਗਾ ਨਹੀਂ ਖਰੀਦਿਆ ਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਇਸ ਦੌਰਾਨ ਮੁਲਜ਼ਮ ਉੱਥੋਂ ਫਰਾਰ ਹੋ ਗਏ। 

ਇਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਹਰਕਤ ‘ਚ ਆ ਗਈ ਤੇ ਉਨ੍ਹਾਂ ਨੇ ਇਕ ਟੀਮ ਬਣਾਈ। ਇਸ ਮਾਮਲੇ ‘ਚ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਫੁਟੇਜ ‘ਚ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਇਸ ਦੌਰਾਨ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਤਮਗਾ ਸਰਵਣ ਕੁਮਾਰ ਨੇ ਚੋਰੀ ਕੀਤਾ ਸੀ, ਜੋ ਕਿ ਸਾਕੇਤ ਦਾ ਰਹਿਣ ਵਾਲਾ ਹੈ ਤੇ ਜੀ.ਸੀ. ਚੈਟਰਜੀ ਦੇ ਪੋਤੇ ਸਮਰੇਸ਼ ਚੈਟਰਜੀ ਦਾ ਸਿਹਤ ਸਹਾਇਕ ਸੀ। 

Add a Comment

Your email address will not be published. Required fields are marked *