ਆਸਟ੍ਰੇਲੀਆ ਨੇ ਦਿੱਤੀ ਟਵਿਟਰ ‘ਤੇ ਜੁਰਮਾਨਾ ਲਗਾਉਣ ਦੀ ਧਮਕੀ

ਕੈਨਬਰਾ- ਆਸਟ੍ਰੇਲੀਆ ਦੀ ਸਾਈਬਰ ਨਿਗਰਾਨੀ ਸੰਸਥਾ ਨੇ ਅਮਰੀਕੀ ਅਰਬਪਤੀ ਐਲਨ ਮਸਕ ਦੀ ਮਲਕੀਅਤ ਵਾਲੇ ਟਵਿਟਰ ਤੋਂ ਆਨਲਾਈਨ ਨਫਰਤ ਤੋਂ ਨਜਿੱਠਣ ਦੇ ਆਪਣੇ ਉਪਾਵਾਂ ਬਾਰੇ ਸਪਸ਼ਟੀਕਰਨ ਮੰਗਿਆ ਹੈ। ਇਹ ਜਾਣਕਾਰੀ ਬੀ.ਬੀ.ਸੀ. ਨੇ ਵੀਰਵਾਰ ਨੂੰ ਦਿੱਤੀ। ਬੀ.ਬੀ.ਸੀ. ਨੇ ਕਿਹਾ ਕਿ ਆਸਟ੍ਰੇਲੀਆ ਦੀ ਆਨਲਾਈਨ ਸੁਰੱਖਿਆ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਕਿ ਟਵਿਟਰ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਸ ਬਾਰੇ ਸਭ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਟਵਿਟਰ ਨੂੰ ਇਸ ਰੈਗੂਲੇਟਰ ਦਾ ਜਵਾਬ ਦੇਣ ਲਈ 28 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਇਸ ਮਿਆਦ ‘ਚ ਜਵਾਬ ਨਹੀਂ ਦਿੱਤਾ ਗਿਆ ਤਾਂ ਟਵਿੱਟਰ  ‘ਤੇ ਲੱਖਾਂ ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਦੱਸ ਦੇਈਏ ਕਿ ਮਸਕ ਨੇ ਪਿਛਲੇ ਸਾਲ 44 ਬਿਲੀਅਨ ਡਾਲਰ ਵਿਚ ਟਵਿੱਟਰ ਖਰੀਦਿਆ ਸੀ ਅਤੇ ਪਲੇਟਫਾਰਮ ‘ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਵਾਅਦਾ ਕੀਤਾ ਸੀ। ਸੁਰੱਖਿਆ ਕਮਿਸ਼ਨਰ ਨੇ ਕਿਹਾ ਕਿ ਟਵਿੱਟਰ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਜਿਸ ਵਿਚ ਸਪੱਸ਼ਟੀਕਰਨ ਮੰਗਿਆ ਗਿਆ ਹੈ ਕਿਉਂਕਿ ਸਾਰੀਆਂ ਆਨਲਾਈਨ ਨਫ਼ਰਤ ਦੀਆਂ ਸ਼ਿਕਾਇਤਾਂ ਵਿਚੋਂ ਇਕ ਤਿਹਾਈ ਟਵਿਟਰ ਤੋਂ ਹਨ। ਟਵਿਟਰ ਨੂੰ 28 ਦਿਨਾਂ ਦੇ ਅੰਦਰ ਵਾਚਡੌਗ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ ਜਾਂ ਪ੍ਰਤੀ ਦਿਨ 7 ਲੱਖ ਡਾਲਰ ਤਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

ਰੈਗੂਲੇਟਰ ਨੇ ਟਵਿਟਰ ਤੋਂ ਇਹ ਮੰਗ ਸੋਸ਼ਲ ਮੀਡੀਆ ਕੰਪਨੀ ਨੂੰ ਹੋਰ ਜਵਾਬਦੇਹ ਬਣਾਉਣ ਲਈ ਟਕੀਤੀ ਹੈ। ਜ਼ਿਕਰਯੋਗ ਹੈ ਕਿ ਟਵਿਟਰ ਨੂੰ ਖਰੀਦਣ ਤੋਂ ਬਾਅਦ ਮਸਕ ਨੇ ਇਸ ਪਲੇਟਫਾਰਮ ਦੀ ਦੁਰਵਰਤੋਂ ਦੀ ਨਿਗਰਾਨੀ ਕਰਨ ਵਾਲੀ ਟੀਮ ਦੇ ਮੈਂਬਰਾਂ ਸਮੇਤ ਲਗਭਗ 75 ਪ੍ਰਤੀਸ਼ਤ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਕੰਪਨੀ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਵੀ ਬਦਲ ਗਈ ਹੈ। ਇਸ ਦੌਰਾਨ ਇਸ ਦੇ ਇਸ਼ਤਿਹਾਰ ਦੇਣ ਵਾਲੇ ਵੀ ਵੱਡੀ ਗਿਣਤੀ ਵਿਚ ਚਲੇ ਗਏ ਹਨ।

Add a Comment

Your email address will not be published. Required fields are marked *