ਸੋਮਵਾਰ ਤੱਕ ਆਕਲੈਂਡ ਵਾਸੀਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ
February 25, 2024
ਆਕਲੈਂਡ – ਮੈਟਸਰਵਿਸ ਵਲੋਂ ਐਤਵਾਰ ਸਵੈਰ ਤੋਂ ਲੈਕੇ ਸੋਮਵਾਰ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸੇ ਬਾਰਿਸ਼ ਦਾ ਨਤੀਜਾ ਹੀ ਹੈ ਕਿ ਆਸਟ੍ਰੇਲੀਆ ਤੇ ਨਿਊਜੀਲੈਂਡ ਵਿਚਾਲੇ ਹੋਣ ਵਾਲਾ ਟੀ-20 ਰੱਦ ਕਰ ਦਿੱਤਾ ਗਿਆ ਹੈ। ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਵੀ ਦੇਖਣ ਨੂੰ ਮਿਲ ਸਕਦੇ ਹਨ। ਪਰ ਚੰਗੀ ਗੱਲ ਇਹ ਵੀ ਹੈ ਕਿ ਫਰਵਰੀ ਪੂਰੀ ਤਰ੍ਹਾਂ ਖੁਸ਼ਕ ਰਹਿਣ ਤੋਂ ਬਾਅਦ ਇਸ ਬਾਰਿਸ਼ ਨਾਲ ਆਕਲੈਂਡ ਵਾਸੀਆਂ ਨੂੰ ਕੁਝ ਰਾਹਤ ਲਾਜਮੀ ਤੌਰ ‘ਤੇ ਮਿਲੇਗੀ।

