ਮਿਸ ਵਰਲਡ 2024 ਪ੍ਰਤੀਯੋਗਿਤਾ ਵਿੱਚ ਨਿਊਜੀਲੈਂਡ ਦੀ ਨੁਮਾਇੰਦਗੀ ਕਰਨ ਪੁੱਜੀ ਪੰਜਾਬਣ
February 25, 2024
ਆਕਲੈਂਡ – 9 ਮਾਰਚ ਨੂੰ ਭਾਰਤ ਵਿੱਚ ਹੋਣ ਜਾ ਰਹੀ ਮਿਸ ਵਰਲਡ 2024 ਪ੍ਰਤੀਯੋਗਿਤਾ ਲਈ ਪੰਜਾਬਣ ਮੁਟਿਆਰ ਨਵਜੋਤ ਕੌਰ ਭਾਰਤ ਪੁੱਜ ਗਈ ਹੈ। ਦੱਸਦੀਏ ਕਿ ਨਿਊਜੀਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਨਵਜੋਤ ਕੌਰ 6ਵੀਂ ਪ੍ਰਤੀਭਾਗੀ ਹੋਏਗੀ। ਨਵਜੋਤ ਕੌਰ ਨੂੰ ਇਸ ਉਪਲਬਧੀ ‘ਤੇ ਬਹੁਤ ਮਾਣ ਹੈ ਤੇ ਉਸਦਾ ਕਹਿਣਾ ਹੈ ਕਿ ਆਪਣੀ ਇਸ ਉਪਲਬਧੀ ਨਾਲ ਉਹ ਹੋਰਾਂ ਮੁਟਿਆਰਾਂ ਨੂੰ ਵੀ ਸੇਧ ਦੇਣਾ ਚਾਹੁੰਦੀ ਹੈ ਤੇ ਉਸਦਾ ਹੋਰਾਂ ਮੁਟਿਆਰਾਂ ਨੂੰ ਇੱਕੋ ਸੁਨੇਹਾ ਹੈ ਕਿ ਉਹ ਆਪਣੇ ਆਪ ‘ਤੇ ਵਿਸ਼ਵਾਸ਼ ਰੱਖਣ ਤੇ ਦੂਜਿਆਂ ਪ੍ਰਤੀ ਹਮਦਰਦੀ ਭਰਿਆ ਰੁੱਖ ਅਪਨਾਉਣ।

