ਅਨੁਰਾਗ ਠਾਕੁਰ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਅਹਿਮ ਮੈਂਬਰਾਂ ਨਾਲ ਕੀਤੀ ਮੁਲਾਕਾਤ

ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੁੰਬਈ ‘ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ 141ਵੇਂ ਸੈਸ਼ਨ ਤੋਂ ਪਹਿਲਾਂ ਦੋ ਦਿਨਾਂ ‘ਚ ਦੁਨੀਆ ਭਰ ਦੇ ਕਈ ਆਈ. ਓ. ਸੀ. ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜੋ ਕਿ ਵੱਖ-ਵੱਖ ਖੇਡ ਸੰਸਥਾਵਾਂ ਵਿਚ ਅਹਿਮ ਅਹੁਦਿਆਂ ‘ਤੇ ਨਿਯੁਕਤ ਹਨ। ਆਈ.ਓ.ਸੀ. ਸੈਸ਼ਨ 15-17 ਅਕਤੂਬਰ 2023 ਤੱਕ ਆਪਣੇ ਕਾਰਜਕ੍ਰਮ ਅਨੁਸਾਰ ਮੁੰਬਈ ਵਿੱਚ ਚੱਲ ਰਿਹਾ ਹੈ। ਦੋ-ਰੋਜ਼ਾ ਆਈ. ਓ. ਸੀ. ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਇੱਕ ਮਹੱਤਵਪੂਰਨ ਮੌਕਾ ਹੈ ਜਦੋਂ ਆਈ.ਓ.ਸੀ. ਦਾ ਸੈਸ਼ਨ ਭਾਰਤ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। 

ਕੇਂਦਰੀ ਮੰਤਰੀ ਨੇ ਕਿਹਾ, “ਮੈਂ ਕਮੇਟੀ ਦੇ ਸਾਰੇ ਮੈਂਬਰਾਂ ਦਾ ਸੁਆਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਸੈਸ਼ਨ ਸਫਲ ਰਹੇਗਾ ਅਤੇ ਇਸ ਦੇ ਨਤੀਜੇ ਵਜੋਂ ਓਲੰਪਿਕ ਖੇਡਾਂ ਵਿੱਚ ਨਵੀਆਂ ਚੀਜ਼ਾਂ ਜੋੜਨ ਦਾ ਐਲਾਨ ਹੋਵੇਗਾ।” ਵੱਖ-ਵੱਖ  ਕੌਮਾਂਤਰੀ ਪੱਧਰ ਦੇ ਖੇਡ ਮਹਾਸੰਘਾਂ ਦੇ ਮੈਂਬਰਾਂ  ਤੇ ਆਈ. ਓ.ਸੀ. ਦੇ ਅਧਿਕਾਰੀਆਂ ਨਾਲ ਹੋਈਆਂ ਦੋ-ਪੱਖੀ ਮੀਟਿੰਗਾਂ ਦੀ ਲੜੀ ਵਿੱਚ, ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਭਾਰਤੀ ਅਥਲੀਟਾਂ ਦੀ ਭਲਾਈ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਖੇਡ ਵਿਗਿਆਨ ਅਤੇ ਦਵਾਈ ਵਿੱਚ ਗਿਆਨ ਦੇ ਆਦਾਨ-ਪ੍ਰਦਾਨ ਬਾਰੇ ਗੱਲ ਕੀਤੀ। 

ਇਸ ਸਹਿਯੋਗ ਵਿੱਚ ਖੋਜ ਕਰਨਾ ਸ਼ਾਮਲ ਹੈ ਤਾਂ ਜੋ ਸਿਖਲਾਈ ਦੇ ਤਰੀਕਿਆਂ, ਸਾਧਨਾਂ ਵਿੱਚ ਨਵੀਨਤਾ ਲਿਆਉਣ ਅਤੇ ਖੇਡਾਂ ਅਤੇ ਹੋਰ ਸਬੰਧਤ ਡੋਮੇਨਾਂ ਵਿੱਚ ਡਿਜੀਟਲ ਕੋਚਿੰਗ ਅਤੇ ਸਿਖਲਾਈ ਨੂੰ ਲਾਗੂ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸ੍ਰੀ ਠਾਕੁਰ ਨੇ ਮੁੰਬਈ ਵਿੱਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ ਦੇ ਪ੍ਰਧਾਨ ਲਾਰਡ ਸੇਬੇਸਟੀਅਨ ਕੋ ਅਤੇ ਵਿਸ਼ਵ ਰੋਇੰਗ ਫੈਡਰੇਸ਼ਨ ਦੇ ਪ੍ਰਧਾਨ ਜੀਨ ਕ੍ਰਿਸਟੋਫ ਰੋਲੈਂਡ ਨਾਲ ਦੋ-ਪੱਖੀ ਮੀਟਿੰਗਾਂ ਕੀਤੀਆਂ।

ਕੇਂਦਰੀ ਮੰਤਰੀ ਨੇ ਸ਼ਨੀਵਾਰ ਨੂੰ ਆਈ. ਓ. ਸੀ. ਦੇ ਪ੍ਰਧਾਨ ਥਾਮਸ ਬਾਕ, ਆਈ. ਓ. ਸੀ. ਦੇ ਉਪ ਪ੍ਰਧਾਨ ਜੁਆਨ ਐਂਟੋਨੀਓ, ਆਈ. ਓ. ਸੀ. ਕਾਰਜਕਾਰੀ ਬੋਰਡ ਦੇ ਮੈਂਬਰਾਂ ਅਤੇ ਡਬਲਯੂਡਬਲਯੂ ਕੁਸ਼ਤੀ ਦੇ ਪ੍ਰਧਾਨ ਨੇਨਾਡ ਲੇਲੋਵਿਕ, ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਊ ਪਾਰਸਨ, ਰਾਸ਼ਟਰੀ ਓਲੰਪਿਕ ਕਮੇਟੀਆਂ ਦੀ ਐਸੋਸੀਏਸ਼ਨ ਦੇ ਸਕੱਤਰ ਜਨਰਲ ਗੁਨੀਲਾ ਲਿੰਡਬਰਗ, ਆਈਓਸੀ ਦੇ ਮੈਂਬਰ ਫਿਊਚਰ ਗੇਮਜ਼ ਕਮਿਸ਼ਨ ਦੇ ਪ੍ਰਧਾਨ ਕੋਲਿੰਦਾ ਗ੍ਰੇਬਾਰ-ਕਿਟਾਰੋਵਿਕ, ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਤੈਯਬ ਇਕਰਾਮ, ਅੰਤਰਰਾਸ਼ਟਰੀ ਸਾਈਕਲਿੰਗ ਫੈਡਰੇਸ਼ਨ ਦੇ ਪ੍ਰਧਾਨ ਡੇਵਿਡ ਲੈਪਾਰਟੇਂਟ ਅਤੇ ਵਿਸ਼ਵ ਡੋਪਿੰਗ ਰੋਕੂ ਏਜੰਸੀ ਦੇ ਪ੍ਰਧਾਨ ਵਿਲਟੋਲਡ ਬਾਂਕਾ ਨਾਲ ਮੁਲਾਕਾਤ ਕੀਤੀ। ਰਾਜ ਸਭਾ ਮੈਂਬਰ, ਸਾਬਕਾ ਓਲੰਪੀਅਨ ਅਤੇ ਟਰੈਕ ਅਤੇ ਫੀਲਡ ਅਥਲੀਟ ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਪੀ.ਟੀ. ਊਸ਼ਾ ਵੀ ਇਨ੍ਹਾਂ ਦੋ-ਪੱਖੀ ਮੀਟਿੰਗਾਂ ਵਿੱਚ ਮੌਜੂਦ ਸੀ।

ਆਈ. ਓ. ਸੀ. ਕਾਰਜਕਾਰੀ ਬੋਰਡ ਦੇ ਮੈਂਬਰ ਅਤੇ ਪ੍ਰਧਾਨ ਨੇਨਾਦ ਲੇਲੋਵਿਕ
ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐੱਫ. ਆਈ. ਐੱਚ.) ਦੇ ਪ੍ਰਧਾਨ ਤੈਯਬ ਇਕਰਾਮ ਅਤੇ ਅੰਤਰਰਾਸ਼ਟਰੀ ਐਥਲੈਟਿਕਸ ਫੈਡਰੇਸ਼ਨ ਦੇ ਪ੍ਰਧਾਨ ਲਾਰਡ ਸੇਬੇਸਟਿਅਨ ਕੋ ਦੇ ਨਾਲ ਓਲੰਪਿਕ ‘ਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਵਕਾਲਤ ਕਰਦੇ ਹੋਏ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਨੇ ਕਿਹਾ ਕਿ ਜੇਕਰ ਕ੍ਰਿਕਟ ਨੂੰ ਓਲੰਪਿਕ ‘ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਜੇਕਰ ਅਜਿਹਾ ਹੁੰਦਾ ਹੈ, ਦੁਨੀਆ ਭਰ ਦੀਆਂ ਸਰਕਾਰਾਂ ਲਈ ਖੇਡਾਂ ਲਈ ਬਜਟ ਅਲਾਟ ਕਰਨਾ ਆਸਾਨ ਹੋ ਜਾਵੇਗਾ। ਇਸ ਲਈ ਅਜਿਹੇ ਫੈਸਲੇ ਨਾਲ ਕ੍ਰਿਕਟ ਲਈ ਖੇਡ ਬੁਨਿਆਦੀ ਢਾਂਚਾ ਬਣਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ, “ਭਾਰਤ ਨੂੰ ਖੇਡ ਮਹਾਂਸ਼ਕਤੀ ਬਣਾਉਣਾ ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ ਹੈ। ਦੇਸ਼ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 3000 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਖੇਲੋ ਇੰਡੀਆ ਸਕੀਮ ਅਤੇ ਹੋਰ ਪਹਿਲਕਦਮੀਆਂ ਦੇ ਤਹਿਤ, ਸਰਕਾਰ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਬਿਹਤਰੀਨ ਸਹੂਲਤਾਂ ਦੇ ਨਾਲ ਸਹਾਇਤਾ ਪ੍ਰਦਾਨ ਕਰ ਰਹੀ ਹੈ। ” ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ 141ਵੀਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਸੈਸ਼ਨ ਦਾ ਉਦਘਾਟਨ ਕੀਤਾ। ਇਹ ਸੈਸ਼ਨ ਖੇਡਾਂ ਨਾਲ ਸਬੰਧਤ ਵੱਖ-ਵੱਖ ਹਿੱਸੇਦਾਰਾਂ ਵਿਚਕਾਰ ਆਪਸੀ ਤਾਲਮੇਲ ਅਤੇ ਗਿਆਨ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

141ਵੇਂ ਆਈ. ਓ. ਸੀ. ਸੈਸ਼ਨ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ, ਆਈ. ਓ. ਸੀ. ਦੇ ਹੋਰ ਮੈਂਬਰ, ਭਾਰਤੀ ਖੇਡਾਂ ਦੀਆਂ ਮਸ਼ਹੂਰ ਹਸਤੀਆਂ ਅਤੇ ਭਾਰਤੀ ਓਲੰਪਿਕ ਸੰਘ ਸਮੇਤ ਵੱਖ-ਵੱਖ ਖੇਡ ਫੈਡਰੇਸ਼ਨਾਂ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਹਨ। ਇਹ ਆਈ. ਓ. ਸੀ. ਸੈਸ਼ਨ ਆਈ. ਓ. ਸੀ. ਮੈਂਬਰਾਂ ਦਾ ਇੱਕ ਮਹੱਤਵਪੂਰਨ ਇਕੱਠ ਹੈ, ਜਿੱਥੇ ਓਲੰਪਿਕ ਖੇਡਾਂ ਦੇ ਭਵਿੱਖ ਬਾਰੇ ਮਹੱਤਵਪੂਰਨ ਫੈਸਲੇ ਲਏ ਜਾਂਦੇ ਹਨ। ਭਾਰਤ ਵਿੱਚ ਹੋਣ ਵਾਲਾ 141ਵਾਂ ਆਈ. ਓ. ਸੀ. ਸੈਸ਼ਨ ਆਲਮੀ ਸਹਿਯੋਗ ਨੂੰ ਉਤਸ਼ਾਹਿਤ ਕਰਨ, ਖੇਡ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਦੋਸਤੀ, ਸਤਿਕਾਰ ਅਤੇ ਉੱਤਮਤਾ ਦੇ ਓਲੰਪਿਕ ਸਿਧਾਂਤਾਂ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਸਮਾਗਮ ਖੇਡਾਂ ਦੇ ਖੇਤਰ ਵਿੱਚ ਵੱਖ-ਵੱਖ ਹਿੱਸੇਦਾਰਾਂ ਵਿਚਕਾਰ ਆਪਸੀ ਤਾਲਮੇਲ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੀ ਸਹੂਲਤ ਦਿੰਦਾ ਹੈ।

Add a Comment

Your email address will not be published. Required fields are marked *