ਟਾਈਟ ਸ਼ਿਮਰੀ ਗਾਊਨ ‘ਚ ਮਲਾਇਕਾ ਅਰੋੜਾ ਦਾ ਕਿਲਰ ਲੁੱਕ, ਵੇਖ ਲੋਕਾਂ ਦੇ ਉੱਡੇ ਹੋਸ਼

ਮੁੰਬਈ – ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਹਮੇਸ਼ਾ ਹੀ ਕੁਝ ਨਾ ਕੁਝ ਅਜਿਹਾ ਕਰਦਾ ਹੈ, ਜਿਸ ਨਾਲ ਉਹ ਹਮੇਸ਼ਾ ਸੁਰਖੀਆਂ ਵਿਚ ਆ ਜਾਂਦੀ ਹੈ। ਹਾਲ ਹੀ ਵਿਚ 48 ਸਾਲ ਦੀ ਮਲਾਇਕਾ ਅਰੋੜਾ ਨੇ ਕੈਮਰੇ ਸਾਹਮਣੇ ਅਜਿਹੇ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਕੁਝ ਹੀ ਪਲਾਂ ਵਿਚ ਵਾਇਰਲ ਹੋ ਗਈਆਂ। 
ਦੱਸ ਦਈਏ ਕਿ ਕਦੇ ਮਲਾਇਕਾ ਅਰੋੜਾ ਰਿਵੀਲਿੰਗ ਡਰੈੱਸ ਪਾ ਕੇ ਤਬਾਹੀ ਮਚਾ ਦਿੰਦੀ ਹੈ ਅਤੇ ਕਦੇ ਉਹ ਇੰਨੇ ਬੋਲਡ ਪੋਜ਼ ਦਿੰਦੀ ਹੈ ਕਿ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਜਾਂਦੇ ਹਨ। ਮਲਾਇਕਾ ਦਾ ਇਹ ਗਾਊਨ ਸਿਤਾਰਿਆਂ ਨਾਲ ਭਰਿਆ ਹੋਇਆ ਹੈ, ਜਿਸ ਨੂੰ ਪਹਿਨ ਕੇ ਉਸ ਕੈਮਰੇ ਅੱਗੇ ਆਪਣੀ ਪਰਫੈਕਟ ਫਿਗਰ ਫਲਾਂਟ ਕੀਤੀ। ਮਲਾਇਕਾ ਅਰੋੜਾ ਦਾ ਇਹ ਫੋਟੋਸ਼ੂਟ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫ਼ੀ ਹੈ। 

ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਮਲਾਇਕਾ ਨੇ ਇਕ ਹੋਰ ਫੋਟੋਸ਼ੂਟ ਕਰਵਾਇਆ ਸੀ, ਜਿਸ ਵਿਚ ਉਸ ਨੇ ਲਾਈਟ ਪਿੰਕ ਕਲਰ ਦਾ ਟਾਈਟ ਫਿਟਿੰਗ ਗਾਊਨ ਪਾਇਆ ਸੀ। ਇਸ ਗਾਊਨ ਉੱਪਰ ਸਿਲਵਰ ਅਤੇ ਗੋਲਡਨ ਕਲਰ ਦੇ ਸਿਤਾਰੇ ਜੜੇ ਹੋਏ ਸਨ। ਇਸ ਫੋਟੋਸ਼ੂਟ ਦੌਰਾਨ ਮਲਾਇਕਾ ਕੈਮਰੇ ਦੇ ਸਾਹਮਣੇ ਆਪਣੀ ਖ਼ੂਬਸੂਰਤੀ ਦਿਖਾਉਂਦੀ ਨਜ਼ਰ ਆਈ।

PunjabKesari


ਇਨ੍ਹਾਂ ਤਸਵੀਰਾਂ ਵਿਚ ਮਲਾਇਕਾ ਕਦੇ ਬੈਠ ਕੇ ਕਿਲਰ ਲੁੱਕ ਵਿਚ ਪੋਜ਼ ਦਿੰਦੀ ਨਜ਼ਰ ਆਈ ਅਤੇ ਕਦੇ ਉਹ ਲੇਟ ਕੇ ਆਪਣੀਆਂ ਬੋਲਡ ਅਦਾਵਾਂ ਨਾਲ ਲੋਕਾਂ ਨੂੰ ਆਪਣੇ ਪ੍ਰਤੀ ਅਕਰਸ਼ਿਤ ਕਰਦੀ ਨਜ਼ਰ ਆਈ। ਇਹ ਤਸਵੀਰਾਂ ਮਲਾਇਕਾ ਅਰੋੜਾ ਨੇ ਖ਼ੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਤੇ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਨੇ ਵੀ ਕੁਮੈਂਟ ਕਰਕੇ ਫਾਇਰ ਆਈਕਨ ਸ਼ੇਅਰ ਕੀਤਾ ਹੈ।

ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਸੋਸ਼ਲ ਮੀਡੀਆ ‘ਤੇ ਆਏ ਦਿਨ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮਲਾਇਕਾ ਅਰੋੜਾ ਲੰਬੇ ਸਮੇਂ ਤੋਂ ਅਦਾਕਾਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ ਅਤੇ ਹਰ ਰੋਜ਼ ਉਸ ਨਾਲ ਸਪਾਟ ਹੁੰਦੀ ਹੈ। ਦੋਵਾਂ ਨੇ ਕਈ ਵਾਰ ਛੁੱਟੀਆਂ ਦੀਆਂ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

Add a Comment

Your email address will not be published. Required fields are marked *