ਭਾਰਤ-ਪਾਕਿ ’ਚ ਨਫਰਤ ਲਈ ‘ਸਿਆਸੀ ਖੇਡ’ ਜ਼ਿੰਮੇਵਾਰ : ਸੰਨੀ ਦਿਓਲ

ਮੁੰਬਈ  – ਅਦਾਕਾਰ ਅਤੇ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਨਫਰਤ ਲਈ ‘ਸਿਆਸੀ ਖੇਡ’ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਿਲਾਂ ’ਚ ਇਕ-ਦੂਜੇ ਲਈ ਬਰਾਬਰ ਦਾ ਪਿਆਰ ਹੈ। ਆਪਣੀ ਆਉਣ ਵਾਲੀ ਫ਼ਿਲਮ ‘ਗਦਰ 2’ ਦਾ ਟਰੇਲਰ ਜਾਰੀ ਕਰਨ ਲਈ ਆਯੋਜਿਤ ਪ੍ਰੋਗਰਾਮ ’ਚ ਅਦਾਕਾਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਜੇ ਨਾਲ ਲੜਣਾ ਨਹੀਂ ਚਾਹੁੰਦੇ ਹਨ।

ਉਨ੍ਹਾਂ ਕਿਹਾ, ”ਕਿਹਾ ਸਿਰਫ਼ ਇਸ ਬਾਰੇ ਨਹੀਂ ਹੈ ਕਿ ਕੀ ਦੇਣਾ ਹੈ ਅਤੇ ਕੀ ਲੈਣਾ ਹੈ, ਇਹ ਇਨਸਾਨੀਅਤ ਦੇ ਬਾਰੇ ਹੈ। ਦੋਵਾਂ ਦੇਸ਼ਾਂ ਵਿਚਾਲੇ ਕੋਈ ਲੜਾਈ ਨਹੀਂ ਹੋਣੀ ਚਾਹੀਦੀ ਹੈ। ਦੋਵਾਂ ਪਾਸੇ ਬਰਾਬਰ ਪਿਆਰ ਹੈ। ਇਹ ਸਿਆਸੀ ਖੇਡ ਹੁੰਦੀ ਹੈ, ਜੋ ਸਭ ਨਫਰਤਾਂ ਪੈਦਾ ਕਰਦੀ ਹੈ।” ਸੰਨੀ ਦਿਓਲ ਨੇ ਪੱਤਰਕਾਰਾਂ ਨੂੰ ਕਿਹਾ, ”ਜਨਤਾ ਨਹੀਂ ਚਾਹੁੰਦੀ ਕਿ ਅਸੀਂ ਇਕ-ਦੂਜੇ ਨਾਲ ਲੜਾਈ ਕਰੀਏ। ਆਖ਼ਿਰਕਾਰ ਅਸੀਂ ਇਕ ਹੀ ਜ਼ਮੀਨ ਤੋਂ ਹਾਂ।”

ਜ਼ੀ ਸਟੂਡੀਓਜ਼ ਨੇ ਸਾਲ ਦੀ ਲੰਮੇ ਸਮੇਂ ਤੋਂ ਉਡੀਕੀ ਜਾਣ ਵਾਲੀ ਫ਼ਿਲਮ ‘ਗਦਰ 2’ ਦਾ ਰੋਮਾਂਚਕ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਟਰੇਲਰ ’ਚ ਵਿਖਾਇਆ ਹੈ ਕਿ ਮਹਾਨ ਤਾਰਾ ਸਿੰਘ ਆਪਣੇ ਦੁਸ਼ਮਣਾਂ ਨੂੰ ਹਰਾਉਣ ਤੇ ਦੇਸ਼ ਤੇ ਪਰਿਵਾਰ ਦੇ ਸਨਮਾਨ ਦੀ ਰੱਖਿਆ ਕਰਨ ਲਈ ਪਰਤਦਾ ਹੈ। ਲੰਮੇ ਸਮੇਂ ਤੋਂ ਉਡੀਕਿਆ ਜਾਣ ਵਾਲਾ ਪਲ ਆ ਗਿਆ ਹੈ ਕਿਉਂਕਿ ਟਰੇਲਰ ’ਚ ਤਾਰਾ ਸਿੰਘ ਨੂੰ ਉਨ੍ਹਾਂ ਦੇ ਜ਼ਬਰਦਸਤ ਤੇ ਐਕਸ਼ਨ ਨਾਲ ਭਰਪੂਰ ਅੰਦਾਜ਼ ’ਚ ਵਿਖਾਇਆ ਗਿਆ ਹੈ, ਜੋ ਸਾਲ ਦੀ ਸਭ ਤੋਂ ਲੰਮੇ ਸਮੇਂ ਤੋਂ ਉਡੀਕਿਆ ਜਾਣ ਵਾਲਾ ਵਿਰਾਸਤ-ਸੀਕਵਲ ਹੋਣ ਦਾ ਵਾਅਦਾ ਕਰਦਾ ਹੈ।

‘ਗਦਰ 2’ ਦਾ ਟਰੇਲਰ ਕਾਰਗਿਲ ਵਿਜੈ ਦਿਵਸ ਮੌਕੇ ਰਿਲੀਜ਼ ਕੀਤਾ ਗਿਆ। ਟਰੇਲਰ ਨੂੰ ਇਕ ਸ਼ਾਨਦਾਰ ਪ੍ਰੋਗਰਾਮ ’ਚ ਲਾਂਚ ਕੀਤਾ ਗਿਆ। ਪ੍ਰੋਗਰਾਮ ’ਚ ਅਨਿਲ ਸ਼ਰਮਾ, ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਸ਼ਾਰਿਕ ਪਟੇਲ, ਸਿਮਰਤ ਕੌਰ, ਮਿਥੁਨ, ਅਲਕਾ ਯਾਗਨਿਕ, ਜੁਬਿਨ ਨੌਟਿਆਲ ਤੇ ਆਦਿੱਤਿਆ ਨਰਾਇਣ ਸ਼ਾਮਲ ਹੋਏ। ਖ਼ੁਦ ਨੂੰ ਇਕ ਰੋਮਾਂਚਕ ਅਨੁਭਵ ਲਈ ਤਿਆਰ ਕਰੋ ਕਿਉਂਕਿ ਟਰੇਲਰ ਤਾਰਾ ਸਿੰਘ ਤੇ ਸਕੀਨਾ ਦੀ ਵਿਰਾਸਤ ਦੀ ਵਿਸਮਕਾਰੀ ਲਗਾਤਾਰਤਾ ਨੂੰ ਚਿਤਰਿਤ ਕਰਦਾ ਹੈ, ਜੋ 1971 ਦੇ ਅਸ਼ਾਂਤ ‘ਕ੍ਰਸ਼ ਇੰਡੀਆ ਮੂਵਮੈਂਟ’ ’ਚ ਸੈੱਟ ਹੈ।

Add a Comment

Your email address will not be published. Required fields are marked *