ਹਿਮਾਚਲ ‘ਚ ਬਣੀ 14 ਸਮੇਤ ਦੇਸ਼ ਦੀਆਂ 46 ਦਵਾਈਆਂ ਦੇ ਸੈਂਪਲ ਫੇਲ

ਨਵੀਂ ਦਿੱਲੀ – ਜਨਵਰੀ ਮਹੀਨੇ ਬਣੀ ਹਿਮਾਚਲ ਪ੍ਰਦੇਸ਼ ਦੀ 14 ਸਮੇਤ ਦੇਸ਼ ਭਰ ਦੀਆਂ 46 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਸੂਬੇ ਦੀਆਂ ਜਿਹੜੀਆਂ 14 ਦਵਾਈਆਂ ਫ਼ੇਲ ਹੋਈਆਂ ਹਨ, ਉਨ੍ਹਾਂ ‘ਚ ਸਿਰਮੌਰ ਦੀਆਂ ਤਿੰਨ , ਕਾਂਗੜਾ ਦੀ ਇਕ ਅਤੇ ਸੋਲਨ ਜ਼ਿਲ੍ਹੇ ਦੀਆਂ 10 ਦਵਾਈਆਂ ਦੇ ਸੈਂਪਲ ਹਨ। 

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਜਨਵਰੀ ਦੇ ਡਰੱਗ ਅਲਰਟ ਵਿਚ ਇਹ ਦਵਾਈਆਂ ਮਿਆਰਾਂ ‘ਤੇ ਖਰੀਆਂ ਨਹੀਂ ਪਾਈਆਂ ਹਨ। ਇਨ੍ਹਾਂ ਦਵਾਈਆਂ ਦੇ ਕਾਰਨ ਚਮੜੀ ਦੀ ਲਾਗ, ਬੈਕਟੀਰੀਆ ਦੀ ਲਾਗ, ਭੁੱਖ ਵਧਾਉਣ ਵਾਲੀ ਦਵਾਈ, ਐਲਰਜੀ, ਬੱਚੇਦਾਨੀ ਤੋਂ ਅਨਿਯਮਿਤ ਖੂਨ ਨਿਕਲਣਾ, ਅਨੀਮੀਆ, ਐਸੀਡਿਟੀ ਐਲਰਜੀ, ਸ਼ੂਗਰ ਅਤੇ ਦਰਦ ਦੀਆਂ ਦਵਾਈਆਂ ਸ਼ਾਮਲ ਹਨ। ਜਨਵਰੀ ਵਿੱਚ ਦੇਸ਼ ਵਿੱਚ ਕੁੱਲ 932 ਦਵਾਈਆਂ ਦੇ ਸੈਂਪਲ ਲਏ ਗਏ ਸਨ  ਜਿਨ੍ਹਾਂ ਵਿੱਚੋਂ 886 ਪਾਸ ਹੋਏ ਅਤੇ 46 ਫੇਲ੍ਹ ਹੋਏ। 

ਜਿਨ੍ਹਾਂ ਦਵਾਈਆਂ ਦੇ ਨਮੂਨੇ ਫੇਲ ਹੋਏ ਹਨ, ਉਨ੍ਹਾਂ ਵਿੱਚ ਪਾਉਂਟਾ ਸਾਹਿਬ ਦੀ ਸਨਵੇਟ ਹੈਲਥਕੇਅਰ ਕੰਪਨੀ ਦੀ ਕਲਿੰਡਾਮਾਇਸਿਨ, ਚਮੜੀ ਦੀ ਲਾਗ ਦੀ ਦਵਾਈ ਐਮਿਕੇਸਿਨ ਸੇਲਵੇਮਟ, ਬੱਦੀ ਵਿੱਚ ਬਣੀ ਸਾਈਪ੍ਰੋਹੇਪਟਾਡੀਨ ਟ੍ਰਾਈਕੋਲੀਨ ਸਾਈਟਰੇਟ, ਪਾਉਂਟਾ ਦੀ ਐਲਰਜੀ ਦੀ ਦਵਾਈ ਮੋਕਸੀਫਲੋਕਸਾਸੀਨ, ਬੱਦੀ ਦੀ ਡੀਐਮ ਫਾਰਮਾ ਟ੍ਰੈਨੈਕਸਾਮਿਕ ਐਸਿਡ ਅਤੇ ਮੇਫੇਨੈਮਿਕ ਐਸਿਡ, ਮਲਕੂ ਮਾਜਰਾ ਦੀ ਐਂਜ ਫਾਰਮਾ ਕੰਪਨੀ ਦੀ ਅਨੀਮੀਆ ਦੀ ਦਵਾਈ ਫੋਲਿਕ ਐਸਿਡ, ਐਸੀਡਿਟੀ ਦੀ ਪੈਂਟਾਪ੍ਰਾਜ਼ੋਲ, ਹਿੱਲਰ ਲੈਬ ਦੀ ਲੇਵਾਸੀਟ੍ਰਾਜਿਨ, ਸ਼ੂਗਰ ਦੀ ਦਵਾਈ ਗਲਿਮੋਪਿਰਾਈਡ, ਮੇਟਫੋਰਮਿਨ ਪਿਓਗਲਿਟਾਲੋਨ, ਝਾੜਮਾਜਰੀ ਦੀ ਐਸਿਡਿਟੀ ਦੀ ਦਵਾਈ ਪੈਂਟਾਪ੍ਰਾਜ਼ੋਲ , ਬਰੋਟੀਵਾਲਾ ਸਥਿਤ ਫੋਰਗੋ ਫਾਰਮਾਸਿਊਟਿਕਲ ਕੰਪਨੀ ਦੀ ਐਲਰਜੀ ਦੀ ਦਵਾਈ ਮੋਂਟੇਲੁਕਾਸਟ ਲਿਓਸਿਟ੍ਰਾਜਿਨ ਬੱਦੀ ਦੇ  ਭਟੋਲੀ ਕਲਾਂ ਵਿਖੇ ਸਥਿਤ ਏ.ਐੱਸ.ਪੀ.ਓ ਕੰਪਨੀ ਦੀ ਚਮੜੀ ਦੀ ਐਲਰਜੀ ਦੀ ਦਵਾਈ ਮੋਂਟੇਲੁਕਾਸਟ, ਕਾਂਗੜਾ ਜ਼ਿਲ੍ਹੇ ਦੀ ਰਚਿਲ ਫਾਰਮਾ ਕੰਪਨੀ ਦੀ ਐਲਰਜੀ ਲਈ ਲਿਓਸੀਟਰਾਡੀਨ ਅਤੇ ਬੱਦੀ ਦੇ  ਮਲਕੂ ਮਾਜਰਾ ਵਿਖੇ ਸਥਿਤ ਐਂਜ ਲਾਈਫ ਸਾਇੰਸ ਕੰਪਨੀ ਦੀ ਦਰਦ ਦੀ ਦਵਾਈ ਡਿਕਲੋਫੇਨਾਕ ਦਵਾਈ ਦੇ ਸੈਂਪਲ ਫੇਲ ਹੋ ਗਏ ਹਨ। 

Add a Comment

Your email address will not be published. Required fields are marked *