ਸਿਡਨੀ ‘ਚ ਪਰਿਵਾਰ ਦੇ 3 ਜੀਆਂ ਦੇ ਕਤਲ ਮਾਮਲੇ ‘ਚ ਵਿਅਕਤੀ ਗ੍ਰਿਫਤਾਰ

ਸਿਡਨੀ – ਸਿਡਨੀ ਦੇ ਉੱਤਰ-ਪੱਛਮ ਵਿਚ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਆਸਟ੍ਰੇਲੀਆਈ ਪੁਲਸ ਨੇ ਬੁੱਧਵਾਰ ਨੂੰ ਇਸ ਸਬੰਧੀ ਪੁਸ਼ਟੀ ਕੀਤੀ। ਨਿਊ ਸਾਊਥ ਵੇਲਜ਼ (NSW) ਪੁਲਸ ਫੋਰਸ ਅਨੁਸਾਰ 49 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਇਸ ਸਮੇਂ ਆਪਣੀਆਂ ਸੱਟਾਂ ਦਾ ਇਲਾਜ ਕਰਵਾਉਣ ਲਈ ਹਸਪਤਾਲ ਵਿੱਚ ਹੈ ਅਤੇ ਠੀਕ ਹੋਣ ਮਗਰੋਂ ਉਸ ‘ਤੇ ਕਤਲ ਦਾ ਦੋਸ਼ ਲਗਾਇਆ ਜਾਵੇਗਾ।

ਮੰਗਲਵਾਰ ਨੂੰ ਅਧਿਕਾਰੀਆਂ ਨੂੰ ਬੌਲਖਮ ਹਿੱਲਜ਼ ਦੇ ਵਾਟਕਿੰਸ ਐਵੇਨਿਊ ਵਿੱਚ ਬੁਲਾਇਆ ਗਿਆ, ਜਿੱਥੇ ਇੱਕ 39 ਸਾਲਾ ਵਿਅਕਤੀ ਘਟਨਾ ਸਥਾਨ ‘ਤੇ ਮ੍ਰਿਤਕ ਪਾਇਆ ਗਿਆ ਅਤੇ ਉਸ ਦੇ ਸਰੀਰ ‘ਤੇ ਚਾਕੂ ਦੇ ਕਈ ਘਾਤਕ ਜ਼ਖ਼ਮ ਸਨ। ਦੋ ਘੰਟੇ ਬਾਅਦ 41 ਸਾਲਾ ਇੱਕ ਔਰਤ ਅਤੇ ਇੱਕ ਸੱਤ ਸਾਲ ਦੇ ਮੁੰਡੇ ਦੀਆਂ ਲਾਸ਼ਾਂ ਉੱਤਰੀ ਪੈਰਾਮਾਟਾ ਵਿੱਚ ਡਾਕਿੰਗ ਸਟ੍ਰੀਟ ‘ਤੇ ਇੱਕ ਮਾਰਸ਼ਲ ਆਰਟ ਅਕੈਡਮੀ ਵਿੱਚ ਪਾਈਆਂ ਗਈਆਂ।

ਐਨ.ਐਸ.ਡਬਲਯੂ. ਪੁਲਸ ਫੋਰਸ ਦੇ ਡਿਟੈਕਟਿਵ ਸੁਪਰਡੈਂਟ ਡੈਨੀ ਡੋਹਰਟੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਤਿੰਨੇ ਪੀੜਤ ਇੱਕ ਪਰਿਵਾਰ ਦੇ ਸਨ ਅਤੇ ਉਹ 49 ਸਾਲਾ ਤਾਈਕਵਾਂਡੋ ਇੰਸਟ੍ਰਕਟਰ ਨੂੰ ਜਾਣਦੇ ਸਨ, ਕਿਉਂਕਿ ਸੱਤ ਸਾਲ ਦਾ ਬੱਚਾ ਨਿਯਮਤ ਤੌਰ ‘ਤੇ ਅਕੈਡਮੀ ਵਿੱਚ ਕਲਾਸਾਂ ਵਿੱਚ ਜਾਂਦਾ ਸੀ। ਡੋਹਰਟੀ ਨੇ ਅੱਗੇ ਕਿਹਾ,“ਅਸੀਂ ਦੋਸ਼ ਲਗਾਵਾਂਗੇ ਕਿ 49 ਸਾਲਾ ਵਿਅਕਤੀ ਹੀ ਤਿੰਨੋਂ ਪੀੜਤਾਂ ਦੇ ਕਤਲ ਲਈ ਜ਼ਿੰਮੇਵਾਰ ਹੈ।

Add a Comment

Your email address will not be published. Required fields are marked *