ਨੋਵੀ ਬੋਰ ਨੇ ਜਿੱਤਿਆ ਯੂਰਪੀਅਨ ਕਲੱਬ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ

ਮਾਈਹੋਫੇਨ (ਆਸਟਰੀਆ) –37ਵੀਂ ਯੂਰਪੀਅਨ ਕਲੱਬ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਸਰਬੀਆ ਦੇ ਸ਼ਤਰੰਜ ਕਲੱਬ ਨੋਵੀ ਬੋਰ ਨੇ ਜਿੱਤ ਲਿਆ। ਨੋਵੀ ਬੋਰ ਦੀ ਇਸ ਜਿੱਤ ਵਿਚ ਭਾਰਤ ਦਾ ਵੱਡਾ ਯੋਗਦਾਨ ਰਿਹਾ ਕਿਉਂਕਿ ਕਲੱਬ ਤੋਂ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿਚ ਸਭ ਤੋਂ ਅੱਗੇ ਭਾਰਤ ਦੇ ਵਿਦਿਤ ਗੁਜਰਾਤੀ ਤੇ ਪੇਂਟਾਲਾ ਹਰਿਕ੍ਰਿਸ਼ਣਾ ਰਹੇ। ਆਖਰੀ ਸੱਤਵੇਂ ਰਾਊਂਡ ਵਿਚ ਟੀਮ ਨੇ ਫਰਾਂਸ ਦੇ ਆਸਨੀਰਸ ਲੇ ਗਰਾਊਂਡ ਕਲੱਬ ਨੂੰ 3.5-1.5 ਨਾਲ ਹਰਾਉਂਦੇ ਹੋਏ ਲਗਾਤਾਰ ਸੱਤਵੀਂ ਵਾਰ ਜਿੱਤ ਨਾਲ ਖਿਤਾਬ ਆਪਣੇ ਨਾਂ ਕੀਤਾ।  ਪਹਿਲੇ ਬੋਰਡ ’ਤੇ ਖੇਡਦੇ ਹੋਏ ਪੇਂਟਾਲਾ ਹਰਿਕ੍ਰਿਸ਼ਣਾ ਨੇ 2765 ਰੇਟਿੰਗ ਦਾ ਪ੍ਰਦਰਸ਼ਨ ਕੀਤਾ ਤੇ ਇਸ ਦੌਰਾਨ ਖੇਡੇ 7 ਰਾਊਂਡਾਂ ਵਿਚੋਂ 3 ਜਿੱਤਾਂ ਤੇ 3 ਡਰਾਅ ਖੇਡੇ ਜਦਕਿ ਇਕ ਮੁਕਾਬਲਾ ਹਾਰਿਆ।

ਹਰੀਕ੍ਰਿਸ਼ਣਾ ਨੇ ਪੰਜਵੇਂ ਰਾਊਂਡ ਵਿਚ ਵਿਸ਼ਵਨਾਥਨ ਆਨੰਦ ਤੇ ਸੱਤਵੇਂ ਰਾਊਂਡ ਵਿਚ ਫਰਾਂਸ ਦੇ ਧਾਕੜ ਮੈਕਸੀਮ ਲਾਗ੍ਰੇਵ ਨੂੰ ਹਰਾਇਆ। ਉੱਥੇ ਹੀ ਦੂਜੇ ਬੋਰਡ ’ਤੇ ਵਿਦਿਤ ਨੇ 2885 ਅੰਕਾਂ ਦੀ ਆਸਾਧਰਨ ਖੇਡ ਦਿਖਾਈ ਤੇ ਲਗਾਤਾਰ 6 ਮੁਕਾਬਲੇ ਜਿੱਤ ਕੇ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ। ਵਿਦਿਤ ਨੂੰ ਸਿਰਫ ਆਖਰੀ ਰਾਊਂਡ ਵਿਚ ਹਾਰ ਮਿਲੀ।  ਉਸ ਨੇ ਰਾਊਂਡ 4 ਤੋਂ ਰਾਊਂਡ 6 ਦੌਰਾਨ ਨਾਰਵੇ ਦੇ ਆਰੀਅਨ ਤਾਰੀ, ਰੋਮਾਨੀਆ ਦੇ ਰਿਚਰਡ ਰਾਪਰਟੋ ਤੇ ਯੂਕ੍ਰੇਨ ਦੇ ਯੂਰੀ ਕਾਯਵੋਂਰੂਚਕੋ ਵਰਗੇ ਵੱਡਾਂ ਨਾਵਾਂ ਨੂੰ ਹਰਾਇਆ। ਨੋਵੀ ਬਾਰ ਕੁਲ 14 ਅੰਕਾਂ ਨਾਲ ਪਹਿਲਾ ਸਥਾਨ ’ਤੇ ਰਿਹਾ।

Add a Comment

Your email address will not be published. Required fields are marked *