ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ

ਰਾਓਰਕੇਲਾ – ਵੰਦਨਾ ਕਟਾਰੀਆ ਦੇ ਗੋਲ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਮੈਚ ਵਿਚ ਸ਼ਨੀਵਾਰ ਨੂੰ ਇੱਥੇ ਆਸਟ੍ਰੇਲੀਆ ਦੀ ਮਜ਼ਬੂਤ ਟੀਮ ਨੂੰ 1-0 ਨਾਲ ਹਰਾ ਕੇ ਉਲਟਫੇਰ ਕਰਨ ਵਿਚ ਸਫਲ ਰਹੀ। ਵੰਦਨਾ ਨੇ 34ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ ਬੜ੍ਹਤ ਦਿਵਾਈ, ਜਿਹੜੀ ਆਖਿਰ ਤਕ ਬਰਕਰਾਰ ਰਹੀ। ਮੌਜੂਦਾ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਟੀਮ ਦੀ ਇਹ 7 ਮੈਚਾਂ ਵਿਚੋਂ ਸਿਰਫ ਦੂਜੀ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਇਸ ਮਹੀਨੇ ਦੇ ਸ਼ੁਰੂਆਤ ਵਿਚ ਭੁਵਨੇਸ਼ਵਰ ਗੇੜ ਵਿਚ ਆਸਟ੍ਰੇਲੀਆ ਹੱਥੋਂ ਮਿਲੀ 0-3 ਦੀ ਹਾਰ ਦਾ ਬਦਲਾ ਵੀ ਲਿਆ।

Add a Comment

Your email address will not be published. Required fields are marked *