ਬ੍ਰਿਸਬੇਨ ਚ ਪਤਨੀ ਦੇ ਕਤਲ ਮਾਮਲੇ ਚ ਪੰਜਾਬੀ ਨੌਜਵਾਨ ਗ੍ਰਿਫਤਾਰ

ਬ੍ਰਿਸਬੇਨ – ਕੁਈਨਜ਼ਲੈਂਡ ਪੁਲਿਸ ਨੇ ਬ੍ਰਿਸਬੇਨ ਦੇ ਇੱਕ ਪੇਂਡੂ ਖੇਤਰ ਵਿੱਚ ਵੀਰਵਾਰ ਨੂੰ ਇੱਕ ਔਰਤ ਦੀ ਮੌਤ ਤੋਂ ਬਾਅਦ ਇੱਕ ਵਿਅਕਤੀ ‘ਤੇ ਕਤਲ ਦਾ ਦੋਸ਼ ਲਗਾਇਆ ਹੈ ਅਤੇ ਇਸ ਚ ਇੱਕ ਪੰਜਾਬੀ ਨੌਜਵਾਨ ਵਿਅਕਤੀ ਦੀ ਗ੍ਰਿਫਤਾਰੀ ਵੀ ਕੀਤੀ ਹੈ । ਸਵੇਰੇ 9:30 ਵਜੇ ਦੇ ਕਰੀਬ ਵੁੱਡਹਿਲ ਦੇ ਅਨਡੁੱਲਾ ਰੋਡ ‘ਤੇ ਸਥਿਤ ਇਕ ਸਥਾਨ ‘ਤੇ ਐਮਰਜੈਂਸੀ ਸੇਵਾਵਾਂ ਬੁਲਾਈਆਂ ਗਈਆਂ ਅਤੇ ਕੁਈਨਜ਼ਲੈਂਡ ਐਂਬੂਲੈਂਸ ਸੇਵਾ ਦੇ ਪੈਰਾਮੈਡਿਕਸ, ਜੋ ਸਭ ਤੋਂ ਪਹਿਲਾ ਘਟਨਾ ਸਥਾਨ ‘ਤੇ ਪਹੁੰਚੇ ਨੇ ਦੱਸਿਆ ਕਿ ਉਨ੍ਹਾਂ ਨੂੰ “ਖੇਤੀਬਾੜੀ ਮਸ਼ੀਨਰੀ ਦੁਰਘਟਨਾ” ਤੋਂ ਬਾਅਦ ਇੱਕ ਔਰਤ ਨੂੰ “ਗੰਭੀਰ ਸੱਟਾਂ” ਲੱਗੀਆਂ ਦੇਖਿਆ ਅਤੇ ਉਸ ਬੀਬੀ ਦੀ ਮੌਕੇ ਤੇ ਮੌਤ ਹੋ ਗਈ |

41 ਸਾਲਾ ਔਰਤ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੇ ਪਤੀ 44 ਸਾਲਾ ਯਾਦਵਿੰਦਰ ਸਿੰਘ ‘ਤੇ ਕਤਲ ਅਤੇ ਲਾਸ਼ ਨਾਲ ਛੇੜਛਾੜ ਕਰਨ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਹੈ | ਯਾਦਵਿੰਦਰ ਸਿੰਘ ਨੂੰ ਮੈਜਿਸਟ੍ਰੇਟ ਕੋਰਟ ਚ ਪੇਸ਼ ਕੀਤਾ ਗਿਆ ਜਿਥੇ ਇਸ ਮਾਮਲੇ ਦੀ ਸੁਣਵਾਈ ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਯਾਦਵਿੰਦਰ ਸਿੰਘ ਨੂੰ ਰਿਮਾਂਡ ਚ ਰੱਖਣ ਦਾ ਹੁਕਮ ਦਿੱਤਾ |

ਡਿਟੈਕਟਿਵ ਇੰਸਪੈਕਟਰ ਨਾਈਟ ਨੇ ਦੱਸਿਆ ਕਿ ਉੱਕਤ ਪ੍ਰੋਪਰਟੀ ਚੋ ਟਰੈਕਟਰ ਅਤੇ ਸਲੈਸ਼ਰ ਜ਼ਬਤ ਕੀਤੇ ਅਤੇ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ | “ਅਸੀਂ ਉਨ੍ਹਾਂ ਦੀ ਹੋਰ ਜਾਂਚ ਕਰਨ ਲਈ ਜ਼ਬਤ ਕਰ ਲਿਆ ਹੈ,”ਉਸਨੇ ਕਿਹਾ ਕਿ ਫੋਰੈਂਸਿਕ ਟੀਮ ਇੱਕ ਹੋਰ ਦਿਨ ਇਸ ਜਗਾਂ ਜਾਂਚ ਕਰਨਗੇ । ਪੁਲਿਸ ਗੋਤਾਖੋਰਾਂ ਨੂੰ ਜਾਇਦਾਦ ‘ਤੇ ਕਈ ਡੈਮਾਂ ਦੀ ਤਲਾਸ਼ੀ ਲਈ ਵੀ ਬੁਲਾਇਆ ਜਾਵੇਗਾ ਤਾਂ ਜੋ ਉਥੇ ਵੀ ਸਬੂਤ ਇਕੱਠੇ ਕੀਤੇ ਜਾਣ। ਡਿਟੈਕਟਿਵ ਇੰਸਪੈਕਟਰ ਨਾਈਟ ਨੇ ਕਿਹਾ ਕਿ ਪਰਿਵਾਰ ਲੰਬੇ ਸਮੇਂ ਤੋਂ ਜਾਇਦਾਦ ਦਾ ਮਾਲਕ ਸੀ, ਅਤੇ ਇਹ ਗੰਨੇ ਅਤੇ ਜਾਨਵਰਾਂ ਨਾਲ ਕੰਮ ਕਰਨ ਵਾਲਾ ਫਾਰਮ ਸੀ।

Add a Comment

Your email address will not be published. Required fields are marked *