ਕ੍ਰਾਈਸਚਰਚ ‘ਚ ਲੱਗੀ ਜੰਗਲੀ ਅੱਗ ਬੁਝਾਉਣ ਨੂੰ ਅਜੇ ਵੀ ਲੱਗ ਜਾਣੇ ਕਈ ਹਫਤੇ

ਆਕਲੈਂਡ – ਕ੍ਰਾਈਸਚਰਚ ਦੇ ਪੋਰਟ ਹਿਲਜ਼ ਇਲਾਕੇ ਵਿੱਚ ਲੱਗੀ ਅੱਗ 650 ਏਕੜ ਤੋਂ ਵੱਡੇ ਇਲਾਕੇ ਵਿੱਚ ਫੈਲ ਚੁੱਕੀ ਹੈ, ਹਾਲਾਂਕਿ ਬਹੁਤੇ ਹਿੱਸੇ ਵਿੱਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਪਰ ਪੂਰੀ ਤਰ੍ਹਾਂ ਅੱਗ ‘ਤੇ ਕਾਬੂ ਪਾਉਣ ਲਈ ਕਈ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ। ਪਾਲਤੂ ਜਾਨਵਰਾਂ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਅੱਗ ਦਾ ਧੂੰਆਂ ਸ਼ਹਿਰ ਵਿੱਚ ਵੀ ਲੋਕਾਂ ਲਈ ਮਾਰੂ ਸਾਬਿਤ ਹੋ ਸਕਦਾ ਹੈ, ਇਸੇ ਲਈ ਵਸਨੀਕਾਂ ਨੂੰ ਘਰਾਂ ਦੀਆਂ ਖਿੜਕੀਆਂ ਬੰਦ ਰੱਖਣ ਤੇ ਪਾਲਤੂ ਜਾਨਵਰਾਂ, ਬੱਚਿਆਂ ਤੇ ਬਜੁਰਗਾਂ ਨੂੰ ਧੂੰਏ ਤੋਂ ਬੱਚਕੇ ਰਹਿਣ ਲਈ ਕਿਹਾ ਗਿਆ ਹੈ। ਸਟੇਟ ਆਫ ਐਮਰਜੈਂਸੀ ਅਜੇ ਵੀ ਲਾਗੂ ਹੈ, ਪੋਰਟ ਹਿਲਜ਼ ਅਤੇ ਇਸਦੇ ਨਜਦੀਕੀ ਇਲਾਕਿਆਂ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਵੇਲੇ 22 ਫਾਇਰ ਵਿਭਾਗ ਦੇ ਟਰੱਕ, 12 ਹੈਲੀਕਾਪਟਰ ਤੇ 2 ਜਹਾਜ ਲਗਾਤਾਰ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ।

Add a Comment

Your email address will not be published. Required fields are marked *