ਜਨਵਰੀ ‘ਚ ਦੇਸ਼ ਦਾ ਨਿਰਯਾਤ 3.12 ਫ਼ੀਸਦੀ ਵਧ ਕੇ 36.92 ਅਰਬ ਡਾਲਰ ਹੋਇਆ

ਨਵੀਂ ਦਿੱਲੀ – ਦੇਸ਼ ਦਾ ਮਾਲ ਨਿਰਯਾਤ ਜਨਵਰੀ ‘ਚ ਸਾਲਾਨਾ ਆਧਾਰ ‘ਤੇ 3.12 ਫ਼ੀਸਦੀ ਵਧ ਕੇ 36.92 ਅਰਬ ਅਮਰੀਕੀ ਡਾਲਰ ‘ਤੇ ਪਹੁੰਚ ਗਿਆ ਹੈ। ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ‘ਚ ਦਰਾਮਦ ਸਾਲਾਨਾ ਆਧਾਰ ‘ਤੇ ਕਰੀਬ ਤਿੰਨ ਫ਼ੀਸਦੀ ਵਧ ਕੇ 54.41 ਅਰਬ ਡਾਲਰ ਹੋ ਗਈ। ਜਨਵਰੀ 2024 ਵਿੱਚ ਵਪਾਰ ਘਾਟਾ 17.49 ਅਰਬ ਡਾਲਰ ਸੀ।

ਮੌਜੂਦਾ ਵਿੱਤੀ ਸਾਲ 2023-24 ਦੇ ਪਹਿਲੇ 10 ਮਹੀਨਿਆਂ (ਅਪ੍ਰੈਲ-ਜਨਵਰੀ) ‘ਚ ਬਰਾਮਦ 4.89 ਫ਼ੀਸਦੀ ਘਟ ਕੇ 353.92 ਅਰਬ ਡਾਲਰ ਰਹਿ ਗਈ ਹੈ। ਇਸ ਦੌਰਾਨ ਦਰਾਮਦ ਵੀ 6.71 ਫ਼ੀਸਦੀ ਘਟ ਕੇ 561.12 ਅਰਬ ਡਾਲਰ ਰਹਿ ਗਈ। ਇਸ ਸਬੰਧ ਵਿਚ ਵਣਜ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ, “ਅਸੀਂ” ਸਕਾਰਾਤਮਕ ਵਾਧਾ ਦਰਜ ਕੀਤਾ ਹੈ।

Add a Comment

Your email address will not be published. Required fields are marked *