ਗਾਇਕ ਕਰਨ ਔਜਲਾ ਵੀ ਨਿੱਤਰੇ ਕਿਸਾਨ ਅੰਦੋਲਨ ਦੇ ਹੱਕ ‘ਚ

ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨ ਸਰਹੱਦਾਂ ‘ਤੇ ਡੇਰੇ ਲਾਏ ਹੋਏ ਹਨ। ਜਦਕਿ ਸੁਰੱਖਿਆ ਕਰਮੀ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਥੇ ਹੀ ਹੁਣ ਪੰਜਾਬੀ ਕਲਾਕਾਰ ਵੀ ਇਸ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਲੱਗੇ ਹਨ। ਜਿੱਥੇ ਰੇਸ਼ਮ ਸਿੰਘ ਅਨਮੋਲ ਨੇ ਸ਼ੰਭੂ ਬਾਰਡਰ ‘ਤੇ ਪਹੁੰਚ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ, ਉਥੇ ਹੀ ਹੁਣ ਗਾਇਕ ਕਰਨ ਔਜਲਾ ਵੀ ਕਿਸਾਨਾਂ ਦੇ ਹੱਕ ‘ਚ ਨਿੱਤਰੇ ਹਨ। ਦਰਅਸਲ, ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਲੁਧਿਆਣਾ ਦੀ ਕਿਸਾਨ ਮਾਤਾ ਹਰਜੀਤ ਕੌਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕਰਨ ਔਜਲਾ ਨੇ ਕੈਪਸ਼ਨ ‘ਚ ਲਿਖਿਆ- I No Farmers No Food, Grow Your Wheat (ਨਾ ਕਿਸਾਨ ਨਾ ਭੋਜਨ, ਮੈਂ ਤੁਹਾਡੀ ਕਣਕ ਉਗਾਉਂਦਾ ਹਾਂ)।

ਦੱਸ ਦਈਏ ਕਿ ਕਰਨ ਔਜਲਾ ਨੂੰ ਅੱਜ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਦਰਅਸਲ, ਕਰਨ ਔਜਲਾ ਦੇ ਮੁੰਬਈ ਪਹੁੰਚਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਹੈ। ਅੱਜ ਹੀ ਕਰਨ ਔਜਲਾ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ, ਜੋ ਮਸ਼ਹੂਰ ਰੈਪਰ ਡਿਵਾਈਨ ਨਾਲ ਕੋਲੈਬ ਕਰਕੇ ਬਣਾਈ ਗਈ ਹੈ। ਇਸ ਐਲਬਮ ਦਾ ਨਾਂ ‘ਸਟ੍ਰੀਟ ਡਰੀਮਜ਼’ ਹੈ।

ਦੱਸਣਯੋਗ ਹੈ ਕਿ ਹਾਲ ਹੀ ’ਚ ਰਿਲੀਜ਼ ਹੋਇਆ ਕਰਨ ਔਜਲਾ ਤੇ ਡਿਵਾਈਨ ਦਾ ਗੀਤ ‘100 ਮਿਲੀਅਨ’ ਵੀ ਇਸੇ ਐਲਬਮ ਦਾ ਹਿੱਸਾ ਹੈ। ਇਸ ਐਲਬਮ ’ਚ ਕੁਲ 7 ਗੀਤ ਹਨ। ਇਕ ਗੀਤ ‘100 ਮਿਲੀਅਨ’ ਰਿਲੀਜ਼ ਹੋ ਚੁੱਕਾ ਹੈ, ਜਦਕਿ ਬਾਕੀ ਸਾਰੇ ਗੀਤ ਅੱਜ ਰਾਤ ਨੂੰ ਰਿਲੀਜ਼ ਹੋ ਜਾਣਗੇ। ਐਲਬਮ ’ਚ ‘100 ਮਿਲੀਅਨ’ ਤੋਂ ਇਲਾਵਾ ‘ਨਥਿੰਗ ਲਾਸਟਸ’, ‘ਟਾਪ ਕਲਾਸ/ਓਵਰਸੀਜ਼’, ‘ਸਟ੍ਰੇਟ ਬੈਲਿਨ’, ‘ਯਾਦ’, ‘ਤਾਰੀਫ਼ਾਂ’ ਤੇ ‘ਹਿਸਾਬ’ ਵਰਗੇ ਗੀਤ ਸ਼ਾਮਲ ਹਨ। ਇਸ ਐਲਬਮ ਨੂੰ ਡਿਵਾਈਨ, ਕਰਨ ਔਜਲਾ, ਰਿਹਾਨ ਰਿਕਾਰਡਸ ਤੇ ਗਲੀ ਗੈਂਗ ਵਲੋਂ ਸਾਂਝੇ ਤੌਰ ’ਤੇ ਪ੍ਰੋਡਿਊਸ ਕੀਤਾ ਗਿਆ ਹੈ।

Add a Comment

Your email address will not be published. Required fields are marked *