ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਫਿਰ ਤੋਂ ਰਹੀ ਰਿਕਾਰਡਤੋੜ
February 15, 2024
ਆਕਲੈਂਡ – ਸਟੇਟਸ ਐਨ ਜੈਡ ਵਲੋਂ ਅੱਜ ਜਾਰੀ ਆਂਕੜਿਆਂ ਅਨੁਸਾਰ ਦਸੰਬਰ 2023 ਦੀ ਨੈੱਟ ਮਾਈਗ੍ਰੇਸ਼ਨ ਇੱਕ ਵਾਰ ਫਿਰ ਤੋਂ ਰਿਕਾਰਡਤੋੜ 126,000 ਰਹੀ ਹੈ। 2023 ਦੀ ਨੈੱਟ ਮਾਈਗ੍ਰੇਸ਼ਨ ਟਾਰਾਨਾਕੀ ਇਲਾਕੇ ਦੀ ਵੱਸੋਂ ਦੇ ਬਰਾਬਰ ਰਹੀ ਹੈ। ਆਂਕੜਿਆਂ ਅਨੁਸਾਰ 173,000 ਪ੍ਰਵਾਸੀ ਨਿਊਜੀਲੈਂਡ ਪੁੱਜੇ ਹਨ, ਜਦਕਿ 47,000 ਨਿਊਜੀਲੈਂਡ ਸਿਟੀਜਨਾਂ ਨੇ ਨਿਊਜੀਲੈਂਡ ਛੱਡਿਆ ਹੈ। ਸਭ ਤੋਂ ਜਿਆਦਾ ਆਮਦ ਭਾਰਤ ਤੋਂ ਹੋਈ ਹੈ ਅਤੇ ਇਸ ਤੋਂ ਬਾਅਦ ਫਿਲੀਪੀਨਜ਼, ਚੀਨ, ਫੀਜੀ ਤੇ ਸਾਊਥ ਅਫਰੀਕਾ ਹਨ।

