ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ ਤੋਂ ਵੀ ਲੋਕਾਂ ਨੂੰ ਮਿਲੀ ਰਾਹਤ

ਜਨਵਰੀ ‘ਚ ਭਾਰਤ ਦੀ ਥੋਕ ਮਹਿੰਗਾਈ ਦਰ 0.27 ਫ਼ੀਸਦੀ ‘ਤੇ ਆ ਗਈ ਹੈ। ਦਸੰਬਰ ‘ਚ ਇਹ 0.73 ਫ਼ੀਸਦੀ ‘ਤੇ ਸੀ। ਜਦੋਂ ਕਿ ਨਵੰਬਰ ਵਿੱਚ ਇਹ 0.26 ਫ਼ੀਸਦੀ ਸੀ ਅਤੇ ਅਕਤੂਬਰ ਵਿੱਚ ਇਹ -0.52 ਫ਼ੀਸਦੀ ਰਹੀ ਸੀ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਡਿੱਗਣ ਕਾਰਨ ਮਹਿੰਗਾਈ ਘਟ ਹੋ ਗਈ ਹੈ। ਜਨਵਰੀ ‘ਚ ਪ੍ਰਚੂਨ ਮਹਿੰਗਾਈ ਅਤੇ ਥੋਕ ਮਹਿੰਗਾਈ ਦੋਵਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਤੋਂ ਪਹਿਲਾਂ 12 ਫਰਵਰੀ ਨੂੰ ਸਰਕਾਰ ਨੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਸਨ। ਭਾਰਤ ਦੀ ਪ੍ਰਚੂਨ ਮਹਿੰਗਾਈ ਜਨਵਰੀ 2024 ਵਿੱਚ ਘਟ ਕੇ 5.1 ਫ਼ੀਸਦੀ ‘ਤੇ ਆ ਗਈ ਹੈ। ਇਹ ਤਿੰਨ ਮਹੀਨਿਆਂ ਵਿੱਚ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਦਸੰਬਰ 2023 ਵਿੱਚ ਮਹਿੰਗਾਈ ਦਰ 5.69 ਫ਼ੀਸਦੀ ਸੀ। ਜਦੋਂ ਕਿ ਨਵੰਬਰ ਵਿੱਚ ਇਹ 5.55 ਫ਼ੀਸਦੀ, ਅਕਤੂਬਰ ਵਿੱਚ 4.87 ਫ਼ੀਸਦੀ ਅਤੇ ਸਤੰਬਰ ਵਿੱਚ 5.02 ਫ਼ੀਸਦੀ ਸੀ।

Add a Comment

Your email address will not be published. Required fields are marked *